ਲਾਈਵ ਵੀਡਿਓ ਵਿੱਚ ਧਮਕ ਬੇਸ ਵਾਲਾ ਮੁੱਖ ਮੰਤਰੀ ਆ ਕੀ ਕਹਿ ਗਿਆ ਸੋਨੀ ਮਾਨ ਨੂੰ, ਦੇਖੋ ਵੀਡਿਓ

written by Rupinder Kaler | February 05, 2019

ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਸੋਸ਼ਲ ਮੀਡੀਆ ਤੇ ਪੂਰੀ ਚੜਾਈ ਹੈ । ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਤੇ ਸੋਨੀ ਮਾਨ ਦੇ ਗਾਣੇ ਡੇਵਿਲ ਦਾ ਟੀਜ਼ਰ ਰਿਲੀਜ਼ ਹੋਇਆ ਹੈ । ਇਹ ਟੀਜ਼ਰ ਲੋਕਾਂ ਨੇ ਏਨਾਂ ਦੇਖਿਆ ਹੈ ਕਿ ਇਸ ਦੇ ਵੀਵਰਜ਼ ਦੀ ਗਿਣਤੀ ਇੱਕ ਮਿਲੀਅਨ ਤੋਂ ਵੀ ਉੱਪਰ ਚਲੇ ਗਈ ਹੈ । ਗਾਣੇ ਦਾ ਟੀਜਰ ਟ੍ਰੈਡਿੰਗ ਵਿੱਚ ਦੂਜੇ ਨੰਬਰ ਤੇ ਚੱਲ ਰਿਹਾ ਹੈ । https://www.youtube.com/watch?v=ttLjbzTsyq8 ਇਸ ਸਭ ਦਾ ਖੁਲਾਸਾ ਸੋਨੀ ਮਾਨ ਤੇ ਮੁੱਖ ਮੰਤਰੀ ਨੇ ਇੱਕ ਵੀਡਿਓ ਜਾਰੀ ਕਰਕੇ ਦਿੱਤੀ ਹੈ । ਇਸ ਵੀਡਿਓ ਵਿੱਚ ਸੋਨੀ ਮਾਨ ਤੇ ਮੁੱਖ ਮੰਤਰੀ ਆਪਣੇ ਗਾਣੇ ਬਾਰੇ ਦੱਸ ਰਹੇ ਹਨ ਪਰ ਇਸ ਸਭ ਦੇ ਚਲਦੇ ਮੁੱਖ ਮੰਤਰੀ ਕਹਿੰਦਾ ਹੈ ਕਿ ਟੀਜ਼ਰ ਕਰਕੇ ਸੋਨੀ ਮਾਨ ਦਾ ਮੂੰਹ ਵੀ ਟੀਜ਼ਰ ਵਰਗਾ ਹੋ ਗਿਆ ਹੈ । https://www.instagram.com/p/BtfD8wdFxSd/ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਮੁੰਡੇ ਦੀ ਸੋਸ਼ਲ ਮੀਡੀਆ ਤੇ ਕਾਫੀ ਚੜਾਈ ਹੈ । ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਨੀ ਸਿੰਘ ਵਰਗੇ ਸਟਾਰ ਨੇ ਵੀ ਮੁੱਖ ਮੰਤਰੀ ਨੂੰ ਫੋਲੋ ਕੀਤਾ ਹੋਇਆ ਹੈ । ਹਨੀ ਸਿੰਘ ਵੀ ਧਮਕ ਬੇਸ ਵਾਲੇ ਮੁੱਖ ਮੰਤਰੀ ਦਾ ਮੁਰੀਦ ਹੈ ।

0 Comments
0

You may also like