ਬਿੱਗ ਬੌਸ ਕੰਟੈਸਟੈਂਟ ਦੇਵੋਲੀਨਾ ਨੇ ਵੀਡੀਓ ਸ਼ੇਅਰ ਕਰ ਦੱਸਿਆ ਆਪਣਾ ਹੈਲਥ ਅਪਡੇਟ, ਫੈਨਜ਼ ਨੇ ਜਲਦ ਸਿਹਤਯਾਬ ਹੋਣ ਦੀ ਕੀਤੀ ਦੁਆ

written by Pushp Raj | February 03, 2022

ਬਿੱਗ ਬੌਸ ਕੰਟੈਸਟੈਂਟ ਤੇ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ (Devoleena Bhattacharjee) ਨੇ ਇੱਕ ਸਰਜਰੀ ਕਰਵਾਈ ਹੈ। ਬਿੱਗ ਬੌਸ ਦੇ ਘਰ ਤੋਂ ਬਾਹਰ ਆਉਂਦੇ ਹੀ ਉਸ ਨੂੰ ਪੇਟ ਵਿੱਚ ਸੱਟ ਲੱਗਣ ਕਾਰਨ ਇਹ ਸਰਜਰੀ ਕਰਵਾਉਣੀ ਪਈ। ਦੇਵੋਲੀਨਾ ਨੇ ਆਪਣੀ ਹੈਲਥ ਅਪਡੇਟ ਵੀਡੀਓ ਫੈਨਜ਼ ਨਾਲ ਸ਼ੇਅਰ ਕੀਤੀ ਹੈ।


ਦੱਸ ਦਈਏ ਕਿ ਦੇਵੋਲੀਨਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਖ਼ੁਦ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਦੇਵੋਲੀਨਾ ਦੀ ਇਸ ਵੀਡੀਓ ਦੇ ਨਾਲ ਉਸ ਨੇ ਆਪਣੇ ਸਰਜਰੀ ਦੇ ਸਮੇਂ ਮੁਸ਼ਕਲ ਸਮੇਂ ਨਾਲ ਨਜਿੱਠਣ ਬਾਰੇ ਵੀ ਗੱਲ ਕੀਤੀ ਹੈ।

ਵੀਡੀਓ ਦੇ ਨਾਲ ਕੈਪਸ਼ਨ ਵਿੱਚ ਦੇਵੋਲੀਨਾ ਨੇ ਦੱਸਿਆ, " ਬਿੱਗ ਬੌਸ 15 ਵਿੱਚ ਮੇਰਾ ਸਫ਼ਰ ਇੱਕ ਰੋਲਰ ਕੋਸਟਰ ਰਾਈਡ ਵਰਗਾ ਸੀ। ਇਸ ਦੌਰਾਨ ਮੈਨੂੰ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਤੌਰ 'ਤੇ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੋਲ ਟਾਸਕ ਦੌਰਾਨ ਮੈਨੂੰ ਸੱਟ ਲੱਗੀ ਸੀ। ਇਸ ਦੌਰਾਨ ਮੈਨੂੰ ਫੂੱਟ ਡ੍ਰੋਪ ਚੋਂ ਵੀ ਲੰਘਣਾ ਪਿਆ। ਬੇਘਰ ਹੋਣ ਤੋਂ ਬਾਅਦ, ਮੈਨੂੰ ਤੁਰੰਤ ਡੀਕੰਪ੍ਰੇਸ਼ਨ ਸਰਜਰੀ ਲਈ ਲਿਜਾਇਆ ਗਿਆ। "

 

View this post on Instagram

 

A post shared by Devoleena Bhattacharjee (@devoleena)


ਅਦਾਕਾਰਾ ਨੇ ਅੱਗੇ ਲਿਖਿਆ, "ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਮੇਰਾ ਆਤਮਵਿਸ਼ਵਾਸ ਪੂਰੀ ਤਰ੍ਹਾਂ ਟੁੱਟ ਗਿਆ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਆਪਣੀ ਮਾਂ ਅਤੇ ਭਰਾ ਤੋਂ ਬਿਨਾਂ ਇਸ ਸਥਿਤੀ ਨਾਲ ਕਿਵੇਂ ਨਜਿੱਠ ਸਕਦੀ ਹਾਂ। ਮੇਰੇ ਕੋਲ ਇਸ ਬਾਰੇ ਸੋਚਣ ਦਾ ਸਮਾਂ ਨਹੀਂ ਸੀ, ਕਿਉਂਕਿ ਮੈਨੂੰ ਤੁਰੰਤ ਸਰਜਰੀ ਲਈ ਜਾਣਾ ਪਿਆ। ਇਸ ਔਖੇ ਸਮੇਂ ਦੌਰਾਨ ਮੇਰੀ ਇੱਛਾ ਸ਼ਕਤੀ ਅਤੇ ਰੱਬ ਵਿੱਚ ਮੇਰਾ ਵਿਸ਼ਵਾਸ ਹੀ ਮੇਰੀ ਤਾਕਤ ਸੀ।"

ਹੋਰ ਪੜ੍ਹੋ : ਗੰਗੂਬਾਈ ਕਾਠੀਆਵਾੜੀ ਦੇ ਨਵਾਂ ਪੋਸਟਰ ਹੋਇਆ ਰਿਲੀਜ਼, ਨਜ਼ਰ ਆਇਆ ਆਲਿਆ ਭੱਟ ਦਾ ਦਮਦਾਰ ਲੁੱਕ

ਦੇਵੋਲੀਨਾ ਨੇ ਅੱਗੇ ਕਿਹਾ ਕਿ ਆਖ਼ਿਰਕਾਰ ਅੱਜ ਸਾਰੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਨਾਲ ਲੜਨ ਤੋਂ ਬਾਅਦ, ਮੈਂ ਆਪਣੀ ਪਿਆਰੀ ਐਂਜਲ ਕੋਲ ਘਰ ਵਾਪਸ ਆ ਗਈ ਹਾਂ। ਮੈਂ ਤੁਹਾਨੂੰ ਸਾਰਿਆ ਨੂੰ ਪਿਆਰ ਕਰਦੀ ਹਾਂ ਤੁਹਾਡੀਆਂ ਅਸੀਸਾਂ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ। ਮਾਂ, ਭਾਈ, ਸ਼ਾਨ, ਹਰਸ਼ਿਤਾ ਸਾਦੀਆ, ਜੋਂਟੂ, ਸ੍ਰਿਸ਼ਟੀ, ਲਕਸ਼ਮੀ, ਵਿਕਾਸ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਦੇਖਭਾਲ ਕੀਤੀ ਅਤੇ ਅੰਤ ਵਿੱਚ ਮੈਂ ਆਪਣੇ ਆਪ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਇੱਕ ਪੱਲ ਲਈ ਵੀ ਹਾਰ ਨਹੀਂ ਮੰਨੀ। ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ। ਮੈਨੂੰ ਠੀਕ ਹੋਣ ਵਿੱਚ ਸਮਾਂ ਲੱਗੇਗਾ, ਪਰ ਮੈਂ ਜਲਦੀ ਠੀਕ ਹੋ ਜਾਵਾਂਗੀ। "

ਦੇਵੋਲੀਨਾ ਦੇ ਫੈਨਜ਼ ਉਸ ਦੀ ਪੋਸਟ ਪੜ ਕੇ ਬਹੁਤ ਭਾਵੁਕ ਹੋ ਗਏ। ਫੈਨਜ਼ ਨੇ ਕਮੈਂਟ ਕਰਕੇ ਉਸ ਦੀ ਹੌਸਲਾਅਫਜ਼ਾਈ ਤੇ ਸ਼ਲਾਘਾ ਕੀਤੀ। ਫੈਨਜ਼ ਨੇ ਜਲਦ ਹੀ ਉਸ ਦੇ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ।

You may also like