ਗਾਇਕ ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਖ਼ਾਨ ਦੇ ਨਵੇਂ ਗਾਣੇ ‘ਧੱਕਾ’ ਦਾ ਆਡੀਓ ਹੋਇਆ ਲੀਕ, ਗਾਣੇ ਦੇ ਸਰੋਤਿਆਂ ਦੀ ਗਿਣਤੀ ਪਹੁੰਚੀ ਲੱਖਾਂ ’ਚ

Written by  Rupinder Kaler   |  October 11th 2019 10:37 AM  |  Updated: October 11th 2019 10:37 AM

ਗਾਇਕ ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਖ਼ਾਨ ਦੇ ਨਵੇਂ ਗਾਣੇ ‘ਧੱਕਾ’ ਦਾ ਆਡੀਓ ਹੋਇਆ ਲੀਕ, ਗਾਣੇ ਦੇ ਸਰੋਤਿਆਂ ਦੀ ਗਿਣਤੀ ਪਹੁੰਚੀ ਲੱਖਾਂ ’ਚ

ਗਾਇਕ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਫ਼ਿਲਮ ਅੜਬ ਮੁਟਿਆਰਾਂ ਵਿੱਚ ਗਾਇਆ ਉਹਨਾਂ ਦਾ ਗਾਣਾ ਸੁਪਰ ਹਿੱਟ ਸਾਬਤ ਹੋਇਆ ਹੈ । ਪਰ ਹੁਣ ਉਹ ਛੇਤੀ ਹੀ ਅਫ਼ਸਾਨਾ ਖ਼ਾਨ ਨਾਲ ਗਾਣਾ ਲੈ ਕੇ ਆ ਰਹੇ ਹਨ । ‘ਧੱਕਾ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੀ ਆਡੀਓ ਲੀਕ ਹੋ ਗਈ ਹੈ । ਇਸ ਆਡੀਓ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਯੂ-ਟਿਊਬ ਤੇ ਇਸ ਗਾਣੇ ਦੇ ਸਰੋਤਿਆਂ ਦੀ ਗਿਣਤੀ ਇੱਕ ਲੱਖ ਤੋਂ ਉਪਰ ਹੋ ਗਈ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਖ਼ਾਨ ਦੀ ਆਵਾਜ਼ ਵਿੱਚ ਗਾਏ ਇਸ ਗਾਣੇ ਦੇ ਬੋਲ ਸਿੱਧੂ ਮੂਸੇਵਾਲਾ ਨੇ ਹੀ ਲਿਖੇ ਹਨ, ਜਦੋਂ ਕਿ ਗਾਣੇ ਨੂੰ ਸੰਗੀਤ ਕਿਡ ਨੇ ਦਿੱਤਾ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਲੰਮੀ ਲਾਈਨ ਹੈ । ਉਹਨਾਂ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਗਾਣਿਆਂ ਦਾ ਇੰਤਜ਼ਾਰ ਰਹਿੰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network