ਹਰ ਇੱਕ ਨੂੰ ਗੁਰੂ ਘਰ ਨਾਲ ਜੋੜਦਾ ਹੈ ਜੈਜ਼ੀ-ਬੀ ਦਾ ਨਵਾਂ ਧਾਰਮਿਕ ਗੀਤ ‘ਧਨ-ਧਨ ਬਾਬਾ ਨਾਨਕ’

Written by  Rupinder Kaler   |  November 05th 2019 11:49 AM  |  Updated: November 05th 2019 11:49 AM

ਹਰ ਇੱਕ ਨੂੰ ਗੁਰੂ ਘਰ ਨਾਲ ਜੋੜਦਾ ਹੈ ਜੈਜ਼ੀ-ਬੀ ਦਾ ਨਵਾਂ ਧਾਰਮਿਕ ਗੀਤ ‘ਧਨ-ਧਨ ਬਾਬਾ ਨਾਨਕ’

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਗਾਇਕ ਜੈਜ਼ੀ-ਬੀ ਨੇ ਧਾਰਮਿਕ ਗੀਤ ਰਿਲੀਜ਼ ਕੀਤਾ ਹੈ । ‘ਧਨ ਧਨ ਬਾਬਾ ਨਾਨਕ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗੀਤ ਦੇ ਬੋਲ ਸੱਤੀ ਖੋਖੇਵਾਲੀਆ ਨੇ ਲਿਖੇ ਹਨ ਜਦੋਂ ਕਿ ਗੀਤ ਨੂੰ ਜੱਸੀ ਭਰੋਸ ਨੇ ਆਪਣੀਆਂ ਧੁਨਾਂ ਨਾਲ ਸਜ਼ਾਇਆ ਹੈ । ਗੀਤ ਦਾ ਫ਼ਿਲਮਾਂਕਣ ਟਰੂ ਰੂਟਸ ਪ੍ਰੋਡਕਸ਼ਨ ਨੇ ਕੀਤਾ ਹੈ ।

ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਇਹ ਗੀਤ ਹਰ ਇੱਕ ਨੂੰ ਗੁਰੂ ਘਰ ਨਾਲ ਜੋੜਦਾ ਹੈ । ਜੈਜ਼ੀ ਬੀ ਦੇ ਪ੍ਰਸ਼ੰਸਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੈਜ਼ੀ –ਬੀ ਦਾ ਦਿਲ ਮੰਗਦੀ ਗਾਣਾ ਆਇਆ ਸੀ ਇਸ ਗਾਣੇ ਨੂੰ ਵੀ ਉਹਨਾਂ ਦੇ ਪ੍ਰਸ਼ੰਸਕਾਂ ਦਾ ਚੰਗਾ ਪਿਆਰ ਮਿਲ ਰਿਹਾ ਹੈ । ਇਸ ਗਾਣੇ ਦੀ ਖ਼ਾਸ ਗੱਲ ਇਹ ਸੀ ਕਿ ਇਸ ਵਿੱਚ ਅਪਾਚੀ ਇੰਡੀਅਨ ਨੇ ਲੰਮੀ ਬਰੇਕ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਵਾਪਸੀ ਕੀਤੀ ਹੈ ।

https://www.instagram.com/p/B3WLpVhFVTG/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network