ਇੰਸਟਾਗ੍ਰਾਮ ‘ਤੇ ਧਨਾਸ਼ਰੀ ਵਰਮਾ ਦੇ ਫਾਲੋਵਰਸ ਦੀ ਵਧੀ ਗਿਣਤੀ, ਪੋਸਟ ਪਾ ਕੇ ਫੈਨਜ਼ ਦਾ ਕੀਤਾ ਧੰਨਵਾਦ

written by Lajwinder kaur | June 10, 2021

ਕ੍ਰਿਕੇਟਰ ਯੁਜ਼ਵੇਂਦਰ ਚਾਹਲ (yuzvendra chahal) ਦੀ ਪਤਨੀ ਤੇ ਮਸ਼ੂਹਰ ਯੂਟਿਊਬ ਡਾਂਸਰ ਧਨਾਸ਼ਰੀ ਵਰਮਾ (Dhanashree Verma) ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਇੰਸਟਾਗ੍ਰਾਮ ਅਕਾਉਂਟ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਮਜ਼ੇਦਾਰ ਡਾਂਸ ਤੇ ਕਈ ਵਾਰ ਫਨੀ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਉਨ੍ਹਾਂ ਦੀ ਲੋਕਪ੍ਰਿਯਤਾ ਵੱਧਦੀ ਜਾ ਰਹੀ ਹੈ। ਜਿਸ ਕਰਕੇ ਇੰਸਟਾਗ੍ਰਾਮ ਅਕਾਉਂਟ ਉੱਤੇ ਉਨ੍ਹਾਂ ਪ੍ਰਸ਼ੰਸਕਾਂ ਦੀ ਗਿਣਤੀ 4 ਮਿਲੀਅਨ ਹੋ ਗਈ ਹੈ।

Yuz-Dhanashree Image Source: Instagram
ਹੋਰ ਪੜ੍ਹੋ : ਧਰਮਿੰਦਰ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਧੀ ਈਸ਼ਾ ਦਿਓਲ ਨੇ ਪਿਤਾ ਦੀ ਤਾਰੀਫ ਕਰਦੇ ਹੋਏ ਕਿਹਾ- ‘ਤੁਸੀਂ ਸੱਚਮੁੱਚ ਹੀ ‘‘He-Man’’ ਹੋ’
dhanshree verma image Image Source: Instagram
ਧਨਾਸ਼ਰੀ ਵਰਮਾ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੀ ਉਂਗਲੀਆਂ ਦੇ ਨਾਲ 4 ਦਾ ਇਸ਼ਾਰਾ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਨਾਲ ਹੀ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ- ਹੈਪੀ 4 ਮਿਲੀਅਨ ਸਾਡੇ ਲਈ 🎈 ਮੈਨੂੰ ਬਹੁਤ ਖੁਸ਼ੀ ਹੈ ਕਿ ਆਪਾਂ ਸਭ ਇੱਥੇ ਹਾਂ ਅਤੇ ਮੈਂ ਤੁਹਾਡੇ ਸਮੇਂ ਨੂੰ ਮਹੱਤਵਪੂਰਣ ਬਣਾਉਣਾ ਚਾਹੁੰਦੀ ਹਾਂ..’
Dhanashree Image Source: Instagram
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੇਰੇ content ਉੱਤੇ ਤੁਹਾਡੀਆਂ ਨਿਰੰਤਰ ਕਮੈਂਟ ਕਰਨਾ, ਤਾਰੀਫ ਕਰਨਾ, ਲਾਈਕ ਤੇ ਸ਼ੇਅਰ ਕਰਨਾ, ਮੈਨੂੰ ਸੋਸ਼ਲ ਮੀਡੀਆ ਦੀ ਦੁਨੀਆ ਚ ਹੋਰ ਮਜ਼ਬੂਤ ਬਣਾਉਂਦੀ ਹੈ..’ ਅੱਗੇ ਉਨ੍ਹਾਂ ਹੋਰ ਬਹੁਤ ਸਾਰੀਆਂ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੀ ਤੰਦਰੁਸਤੀ ਤੇ ਸੁਰੱਖਿਅਤ ਰਹਿਣ ਦੀ ਕਮਾਨ ਕੀਤੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।  

0 Comments
0

You may also like