ਕ੍ਰਿਕੇਟਰ ਯੁਜ਼ਵੇਂਦਰ ਚਾਹਲ ਜਿਨ੍ਹਾਂ ਨੇ 22 ਦਸੰਬਰ ‘ਚ ਮਸ਼ਹੂਰ ਯੂਟਿਊਬਰ ਡਾਂਸਰ ਧਨਾਸ਼ਰੀ ਵਰਮਾ ਦੇ ਨਾਲ ਵਿਆਹ ਕਰਵਾ ਲਿਆ ਹੈ । ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ ।
ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਧੀ ਅਨਾਇਰਾ ਦੀਆਂ ਕਿਊਟ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ
ਵਿਆਹ ਤੋਂ ਬਾਅਦ ਹਨੀਮੂਨ ਲਈ ਦੋਵਾਂ ਨੇ ਦੁਬਈ ਨੂੰ ਚੁਣਿਆ ਹੈ । ਧਨਾਸ਼ਰੀ ਵਰਮਾ (Dhanashree Verma) ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਦੋ ਬਹੁਤ ਪਿਆਰੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ‘ਗੁੱਡ ਆਫਟਰਨੂੰਨ’ ਕੈਪਸ਼ਨ ਦੇ ਨਾਲ ਇਹ ਤਸਵੀਰਾਂ ਨੂੰ ਪੋਸਟ ਕੀਤਾ ਹੈ । ਜਿਸ ਤੋਂ ਬਾਅਦ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।
ਦੱਸ ਦਈਏ ਦੋਵਾਂ ਨੇ ਇਸ ਸਾਲ ਅਗਸਤ ਮਹੀਨੇ ‘ਚ ਰੋਕਾ ਸੈਰੇਮਨੀ ਕੀਤੀ ਸੀ । ਜਦੋਂ ਯੁਜ਼ਵੇਂਦਰ ਆਈ.ਪੀ.ਐੱਲ ਦੇ ਲਈ ਦੁਬਈ ਖੇਡਣ ਗਏ ਸਨ ਤਾਂ ਦੋਵਾਂ ਨੂੰ ਦੁਬਈ ‘ਚ ਵੀ ਕੁਆਲਟੀ ਟਾਈਮ ਬਿਤਾਉਂਦੇ ਹੋਏ ਦੇਖਿਆ ਗਿਆ ਸੀ ।
View this post on Instagram