ਧਨਾਸ਼ਰੀ ਵਰਮਾ ਦਾ ਇਹ ਡਾਂਸ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਜੱਸੀ ਗਿੱਲ ਦੇ ਆਉਣ ਵਾਲੇ ਨਵੇਂ ਗੀਤ ‘ਤੇ ਦਿਲਕਸ਼ ਅਦਾਵਾਂ ਬਿਖੇਰਦੀ ਆਈ ਨਜ਼ਰ, ਦੇਖੋ ਵੀਡੀਓ

written by Lajwinder kaur | March 03, 2021

ਕ੍ਰਿਕੇਟਰ ਯੁਜ਼ਵੇਂਦਰ ਚਾਹਲ ਦੀ ਪਤਨੀ ਤੇ ਮਸ਼ੂਹਰ ਯੂਟਿਊਬ ਡਾਂਸਰ ਧਨਾਸ਼ਰੀ ਵਰਮਾ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣਾ ਇੱਕ ਹੋਰ ਨਵਾਂ ਡਾਂਸ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

inside image of dhanshree verma at maldives Image Source – instagram

 

ਹੋਰ ਪੜ੍ਹੋ :ਸੁੱਖ ਖਰੌੜ ਆਪਣੀ ਵਹੁਟੀ ਦੇ ਨਾਲ ਅਮਰਿੰਦਰ ਗਿੱਲ ਦੇ ਗੀਤ ਉੱਤੇ ਪਾਏ ਭੰਗੜੇ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਨਵੀਂ ਵਿਆਹੀ ਜੋੜੀ ਦਾ ਇਹ ਡਾਂਸ ਵੀਡੀਓ

inside image of yuzvendra chahal with dhanshree Image Source – instagram

ਇਸ ਵੀਡੀਓ ‘ਚ ਉਹ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਉਹ ਮਾਲਦੀਵ ਦੀ ਬੀਚ ਦੇ ਕੰਢੇ ਲਾਲ ਰੰਗ ਦੀ ਆਉਟ ਫਿੱਟ ‘ਚ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਪੰਜਾਬੀ ਗਾਇਕ ਜੱਸੀ ਗਿੱਲ ਦਾ ਆਉਣ ਵਾਲਾ ਨਵੇਂ ਗੀਤ ਦੀ ਧੁਨ ਸੁਣਨ ਨੂੰ ਮਿਲ ਰਹੀ ਹੈ। ‘Oye hoyeee oyeeee hoyeee’ ਵਾਲੀ ਇਹ ਧੁਨ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਕਲਾਕਾਰ ਵੀ ਇਸ ਧੁਨ ਦੀ ਵਰਤੋਂ ਕਰਕੇ ਆਪਣੀ ਡਾਂਸ ਵੀਡੀਓ ਬਣਾ ਰਹੇ ਨੇ।

punjabi singer jassie gill and dhanshree verma Image Source – instagram

ਜੇ ਗੱਲ ਕਰੀਏ ਧਨਾਸ਼ਰੀ ਵਰਮਾ ਦੇ ਇਸ ਵੀਡੀਓ ਦੀ ਤਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਧਨਾਸ਼ਰੀ ਵਰਮਾ ਖੁਦ ਜੱਸੀ ਗਿੱਲ ਦੇ ਇਸ ਨਵੇਂ ਗੀਤ ‘ਚ ਫੀਚਰਿੰਗ ਕਰਦੀ ਹੋਈ ਨਜ਼ਰ ਆਵੇਗੀ।

 

0 Comments
0

You may also like