ਲੁਧਿਆਣਾ ਦੇ ਰੇਖੀ ਸਿਨੇਮਾ ਨੂੰ ਵੇਖ ਕੇ ਕਿਉਂ ਉਦਾਸ ਹੋ ਗਏ ਬਾਲੀਵੁੱਡ ਦੇ ਹੀ–ਮੈਨ ਧਰਮਿੰਦਰ

written by Shaminder | July 08, 2020

ਬਾਲੀਵੁੱਡ ਅਦਾਕਾਰ ਧਰਮਿੰਦਰ ਏਨੀਂ ਦਿਨੀਂ ਬਹੁਤ ਦੁਖੀ ਨੇ ਅਤੇ ਉਨ੍ਹਾਂ ਦੀ ਉਦਾਸੀ ਲੁਧਿਆਣਾ ਦੇ ਰੇਖੀ ਸਿਨੇਮਾ ਨੂੰ ਲੈ ਕੇ ਹੈ । 1993 ‘ਚ ਬਣੇ ਇਸ ਸਿਨੇਮਾ ਨਾਲ ਉਨ੍ਹਾਂ ਨੂੰ ਬਹੁਤ ਲਗਾਆ ਹੈ । ਕਿਉਂਕਿ ਇਹੀ ਉਹ ਸਿਨੇਮਾ ਹੈ ਜਿੱਥੇ ਉਨ੍ਹਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਇੱਥੇ ਹੀ ਆ ਕੇ ਫ਼ਿਲਮਾਂ ਵੇਖਦੇ ਸਨ । ਪਰ ਇਸ ਖਸਤਾ ਹਾਲਤ ਅਤੇ ਹਰ ਪਾਸੇ ਪਸਰੇ ਸੰਨਾਟੇ ਨੂੰ ਲੈ ਕੇ ਉਨ੍ਹਾਂ ਨੇ ਇੱਕ ਟਵੀਟ ਕੀਤਾ ਹੈ ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ ।

https://twitter.com/aapkadharam/status/1279285352843235328

ਉਨ੍ਹਾਂ ਨੇ ਇਸ ਟਵੀਟ ‘ਚ ਲਿਖਿਆ ਕਿ ‘ਰੇਖੀ ਸਿਨੇਮਾ ਲੁਧਿਆਣਾ, ਇੱਥੇ ਅਣਗਿਣਤ ਫ਼ਿਲਮਾਂ ਵੇਖੀਆਂ ਹਨ ..ਇਸ ਚੁੱਪ ਨੂੰ ਵੇਖ ਕੇ ਮੇਰਾ ਦਿਲ ਉਦਾਸ ਹੋ ਗਿਆ ਹੈ’।ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਧਰਮਿੰਦਰ ਦਾ ਬਚਪਨ ਲੁਧਿਆਣਾ ਵਿਚ ਬਤੀਤ ਹੋਇਆ ਹੈ, ਇਸ ਨਾਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ।

https://www.instagram.com/p/CCBblE2HdkC/

ਉਸ ਸਮੇਂ ਉਹ ਬੱਦੋਵਾਲ, ਲੁਧਿਆਣਾ ਵਿੱਚ ਰਹਿੰਦੇ ਸੀ। ਜਿਵੇਂ ਹੀ ਧਰਮਿੰਦਰ ਨੇ ਰੇਖੀ ਸਿਨੇਮਾ ਬਾਰੇ ਟਵੀਟ ਕੀਤਾ, ਉਨ੍ਹਾਂ ਦੇ ਫੈਨਸ ਨੇ ਪੋਸਟ ਨੂੰ ਰੀਟਵੀਟ ਕਰਨਾ ਸ਼ੁਰੂ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਪ੍ਰਸ਼ੰਸਕਾਂ ਨੇ ਰੀ-ਟਵੀਟ ਰਾਹੀਂ ਜੋ ਵੀ ਪ੍ਰਸ਼ਨ ਪੁੱਛੇ, ਧਰਮਿੰਦਰ ਨੇ ਉਨ੍ਹਾਂ ਦਾ ਜਵਾਬ ਵੀ ਦਿੱਤੇ।

You may also like