ਪਿਛਲੇ ਇੱਕ ਸਾਲ ਤੋਂ ਵੱਖ ਵੱਖ ਰਹਿ ਰਹੇ ਹਨ ਧਰਮਿੰਦਰ ਤੇ ਹੇਮਾ ਮਾਲਿਨੀ  ... !

written by Rupinder Kaler | April 30, 2021

ਕੋਰੋਨਾ ਵਾਇਰਸ ਕਰਕੇ ਲੋਕ ਆਪਣੇ ਪਰਿਵਾਰ ਤੋਂ ਦੂਰ ਹੋ ਗਏ ਹਨ । ਹਰ ਕੋਈ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ । ਧਰਮਿੰਦਰ ਤੇ ਹੇਮਾ ਮਾਲਿਨੀ ਨੂੰ ਵੀ ਇਸ ਵਾਇਰਸ ਕਰਕੇ ਇੱਕ ਦੂਜੇ ਤੋਂ ਦੂਰ ਰਹਿਣਾ ਪੈ ਰਿਹਾ ਹੈ । ਦੋਵੇਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਇੱਕ ਦੂਜੇ ਤੋਂ ਦੂਰ ਹਨ ।

hema-malini Pic Courtesy: Instagram
ਹੋਰ ਪੜ੍ਹੋ : ਅੱਜ ਹੈ ਦਾਦਾ ਸਾਹਿਬ ਫਾਲਕੇ ਦੀ ਬਰਥ ਐਨੀਵਰਸਰੀ, ਇਸ ਲਈ ਕਿਹਾ ਜਾਂਦਾ ਹੈ ਹਿੰਦੀ ਸਿਨੇਮਾ ਦੇ ਪਿਤਾਮਾ
Pic Courtesy: Instagram
ਦਰਅਸਲ ਪਿਛਲੇ ਸਾਲ ਜਦੋਂ ਹੀ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਧਰਮਿੰਦਰ ਨੇ ਆਪਣੇ ਆਪ ਨੂੰ ਆਪਣੇ ਫਾਰਮ ਹਾਊਸ ਵਿੱਚ ਕੰਵਾਰਟੀਨ ਕਰ ਲਿਆ ਸੀ । ਧਰਮਿੰਦਰ ਨੇ ਸ਼ਹਿਰ ਤੋਂ ਦੂਰ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਹੈ ।
Pic Courtesy: Instagram
ਇਸ ਦੂਰੀ ਤੇ ਹੇਮਾ ਮਾਲਲਿਨੀ ਨੇ ਕਿਹਾ ਹੈ ਕਿ ‘ਇਹ ਬੈਸਟ ਤਰੀਕਾ ਹੈ ਉਹਨਾਂ ਨੂੰ ਸੁਰੱਖਿਅਤ ਰੱਖਣ ਦਾ ..ਫ਼ਿਲਹਾਲ ਸਾਡੇ ਲਈ ਉਹਨਾਂ ਦੀ ਸਿਹਤ ਜ਼ਰੂਰੀ ਹੈ, ਬਜਾਏ ਕਿ ਅਸੀਂ ਇੱਕਠੇ ਰਹੀਏ ਸਾਨੂੰ ਇਸ ਸਮੇਂ ਵਿੱਚ ਹਿੰਮਤ ਦਿਖਾਉਣੀ ਚਾਹੀਦੀ ਹੈ ਭਾਵੇਂ ਇਸ ਲਈ ਸਾਨੂੰ ਕੁਝ ਤਿਆਗ ਕਰਨਾ ਪਵੇ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਧਰਮਿੰਦਰ ਨੇ ਕੋਰੋਨਾ ਵੈਕਸੀਨ ਲਗਵਾਈ ਹੈ ।

0 Comments
0

You may also like