ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਮੈਰਿਜ ਐਨੀਵਰਸਿਰੀ 'ਤੇ ਧੀ ਈਸ਼ਾ ਦਿਓਲ ਨੇ ਇੰਝ ਦਿੱਤੀ ਵਧਾਈ

Written by  Shaminder   |  May 03rd 2020 10:27 AM  |  Updated: May 03rd 2020 10:27 AM

ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਮੈਰਿਜ ਐਨੀਵਰਸਿਰੀ 'ਤੇ ਧੀ ਈਸ਼ਾ ਦਿਓਲ ਨੇ ਇੰਝ ਦਿੱਤੀ ਵਧਾਈ

ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਵੈਡਿੰਗ ਐਨੀਵਰਸਰੀ 'ਤੇ ਧੀ ਈਸ਼ਾ ਦਿਓਲ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੋਵਾਂ ਨੂੰ ਵਧਾਈ ਦਿੱਤੀ ਹੈ । ਦੱਸ ਦਈਏ ਕਿ ਦੋਵਾਂ ਨੇ ਬੀਤੇ ਦਿਨ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ ਹੈ ।ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਈਸ਼ਾ ਦਿਓਲ ਨੇ ਲਿਖਿਆ ਕਿ "ਹੈਪੀ ਵੈਡਿੰਗ ਐਨੀਵਰਸਿਰੀ ਮੇਰੇ ਪਿਆਰੇ ਮਾਤਾ ਪਿਤਾ ।ਆਈ ਲਵ ਯੂ ਸੋ ਮਚ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਤੁਹਾਡਾ ਇਹ ਸਾਥ ਹਮੇਸ਼ਾ ਹੀ ਬਣਿਆ ਰਹੇ ਅਤੇ ਇਸੇ ਤਰ੍ਹਾਂ ਤੁਸੀਂ ਇਸ ਸਾਥ ਦਾ ਅਨੰਦ ਮਾਣਦੇ ਰਹੋ" ।

https://www.instagram.com/p/B_rC3caDoy6/

ਧਰਮਿੰਦਰ ਤੇ ਹੇਮਾ ਮਾਲਿਨੀ ਦੀ ਜੋੜੀ ਅੱਜ ਵੀ ਬਾਲੀਵੁੱਡ ਵਿੱਚ ਹਰ ਇੱਕ ਨੂੰ ਮਾਤ ਦਿੰਦੀ ਹੈ । ਇਸ ਜੋੜੀ ਦਾ ਪਿਆਰ ਅੱਜ ਵੀ ਬਰਕਰਾਰ ਹੈ । ਦੱਸ ਦਈਏ ਕਿ ਦਿਓਲ ਪਰਿਵਾਰ ਲਾਈਮ ਲਾਈਟ ਤੋਂ ਕਾਫੀ ਦੂਰ ਰਹਿੰਦਾ ਹੈ ਅਤੇ ਇਹ ਪਰਿਵਾਰ ਸੋਸ਼ਲ ਮੀਡੀਆ ਅਤੇ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਕਾਫੀ ਦੂਰ ਰਹਿੰਦਾ ਹੈ । ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਆਪਣੀ ਲਵ ਸਟੋਰੀ ਨੂੰ ਨੇਪਰੇ ਚਾੜਨ ਲਈ ਕਈ ਪਾਪੜ ਵੇਲੇ ਸਨ ।

https://www.instagram.com/p/B_cH6zij2of/

ਈਸ਼ਾ ਹੇਮਾ ਮਾਲਿਨੀ ਤੇ ਧਰਮਿੰਦਰ ਦੀ ਬੇਟੀ ਹੈ । ਈਸ਼ਾ ਨੇ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ । ਈਸ਼ਾ ਨੇ ਮੁੰਬਈ ਦੇ ਮਸ਼ਹੂਰ ਕਾਰੋਬਾਰੀ ਭਰਤ ਤਖਤਾਨੀ ਨਾਲ ਵਿਆਹ ਕਰਵਾਇਆ ਹੈ ।ਆਹਨਾ ਦਿਓਲ ਦਾ ਜਨਮ 1985 ਵਿੱਚ ਹੋਇਆ ਸੀ । ਆਹਨਾ ਧਰਮਿੰਦਰ ਦੇ ਹੇਮਾ ਮਾਲਿਨੀ ਦੀ ਬੇਟੀ ਹੈ । ਆਹਨਾ ਨੇ ਵੀ 2014 ਵਿੱਚ ਕਾਰੋਬਾਰੀ ਵੈਭਵ ਕੁਮਾਰ ਨਾਲ ਵਿਆਹ ਕਰਵਾਇਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network