ਕੁਝ ਦਿਨ ਪਹਿਲਾਂ ਸੰਸਦ ਮੈਂਬਰ ਹੇਮਾ ਮਾਲਿਨੀ ਝਾੜੂ ਲਾਉਂਦੇ ਹੋਏ ਨਜ਼ਰ ਆਏ ਸੀ। ਇਹ ਵੀਡੀਓ ਕਾਫੀ ਵਇਰਲ ਹੋਇਆ ਸੀ । ਇਸ ਵੀਡੀਓ ਵਿੱਚ ‘ਚ ਉਹਨਾਂ ਦਾ ਸਾਥ ਹੋਰ ਨੇਤਾ ਵੀ ਦਿੰਦੇ ਹੋਏ ਨਜ਼ਰ ਆਏ ਸਨ । ਦੇਸ਼ ਵਾਸੀਆਂ ਨੂੰ ਸਵੱਛਤਾ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਉਹਨਾਂ ਨੇ ਇਹ ਮੁਹਿੰਮ ਚਲਾਈ ਸੀ। ਹੇਮਾ ਨੇ ਜਿਸ ਅੰਦਾਜ਼ ‘ਚ ਝਾੜੂ ਲਾਇਆ, ਉਸ ਕਰਕੇ ਉਹ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਹੋ ਰਹੀ ਸੀ। ਇੰਨਾ ਹੀ ਨਹੀਂ ਧਰਮ ਨੇ ਵੀ ਹੇਮਾ ਨੂੰ ਅਨਾੜੀ ਕਹਿ ਦਿੱਤਾ ਸੀ, ਪਰ ਹੁਣ ਧਰਮ ਨੇ ਆਪਣੇ ਇਸ ਕੁਮੈਂਟ ‘ਤੇ ਹੇਮਾ ਤੋਂ ਮੁਆਫ਼ੀ ਮੰਗੀ ਹੈ। ਧਰਮ ਨੇ ਟਵਿਟਰ ‘ਤੇ ਸਫਾਈ ਦਿੰਦੇ ਹੋਏ ਲਿਖਿਆ ਕਿ ਉਹ ਕੁਝ ਵੀ ਕਹਿ ਦਿੰਦੇ ਹਨ, ਪਰ ਲੋਕ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ। ਝਾੜੂ ਦੀ ਗੱਲ ‘ਤੇ ਉਨ੍ਹਾਂ ਲਿਖਿਆ, “ਤੌਬਾ-ਤੌਬਾ ਕਦੇ ਨਹੀ ਕਰਾਗਾਂ। ਮੈਨੂੰ ਮੁਆਫ਼ੀ ਦੇ ਦੋ ਮਾਲਕ।”
Kuchh bhi keh baithta hoon ……. kuchh bhi KI bhawna ko…. . Kuchh bhi samajh baithte hain yaar log …..TWEET BADSHAH🙏.kuchh bhi kiya …..baat झाड़ू की bhi ….tauba tauba …..kabhi na karon ga 🙏हम का माफ़ी दई दो मालिक🙏🙏🙏🙏🙏🙏 pic.twitter.com/sKwtMxA922
— Dharmendra Deol (@aapkadharam) July 17, 2019
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹੇਮਾ ਦੇ ਇਸ ਸਕਿਲ ਨੂੰ ਲੈ ਕੇ ਧਰਮਿੰਦਰ ਨੂੰ ਇੱਕ ਯੂਜ਼ਰ ਨੇ ਸਵਾਲ ਕੀਤਾ ਸੀ ਕਿ ਸਰ ਮੈਡਮ ਨੇ ਜ਼ਿੰਦਗੀ ‘ਚ ਕਦੇ ਝਾੜੂ ਚੁੱਕੀ ਹੈ? ਆਮ ਤੌਰ ‘ਤੇ ਅਜਿਹੇ ਸਵਾਲਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਪਰ ਧਰਮ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ, “ਹਾਂ ਫਿਲਮਾਂ ‘ਚ। ਮੈਨੂੰ ਵੀ ਅਨਾੜੀ ਲੱਗ ਰਹੀ ਸੀ। ਮੈਂ ਬਚਪਨ ‘ਚ ਆਪਣੀ ਮਾਂ ਦੀ ਮਦਦ ਕੀਤੀ ਹੈ। ਮੈਂ ਝਾੜੂ ‘ਚ ਮਾਹਿਰ ਹਾਂ ਤੇ ਮੈਨੂੰ ਸਫਾਈ ਪਸੰਦ ਹੈ।
सर, मैडम ने ऐक्चूअली कभी ज़िंदगी में झाड़ू उठायी क्या? 🧐
— Sidd (@sidd_sharma01) July 14, 2019
ਧਰਮ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ ਤੇ ਉਹ ਆਪਣੇ ਫੈਨਸ ਨਾਲ ਅਕਸਰ ਗੱਲ ਕਰਦੇ ਰਹਿੰਦੇ ਹਨ। ਕਈ ਵਾਰ ਲੋਕਾਂ ਦੇ ਨੈਗਟਿਵ ਕੁਮੈਂਟ ਨਾਲ ਉਹ ਪ੍ਰੇਸ਼ਾਨ ਵੀ ਹੋ ਜਾਂਦੇ ਹਨ।
#WATCH Delhi: BJP MPs including Minister of State (Finance) Anurag Thakur and Hema Malini take part in 'Swachh Bharat Abhiyan' in Parliament premises. pic.twitter.com/JJJ6IEd0bg
— ANI (@ANI) July 13, 2019