ਖੇਤਾਂ 'ਚ ਖੜੇ ਤੂੜੀ ਦੇ ਕੁੱਪਾਂ ਨੂੰ ਦੇਖ ਧਰਮਿੰਦਰ ਦੇ ਅੰਦਰਲਾ ਪੰਜਾਬੀ ਆਇਆ ਬਾਹਰ, ਕਹੀਆਂ ਭਾਵੁਕ ਗੱਲਾਂ, ਦੇਖੋ ਵੀਡੀਓ

written by Aaseen Khan | May 20, 2019

ਖੇਤਾਂ 'ਚ ਖੜੇ ਤੂੜੀ ਦੇ ਕੁੱਪਾਂ ਨੂੰ ਦੇਖ ਧਰਮਿੰਦਰ ਦੇ ਅੰਦਰਲਾ ਪੰਜਾਬੀ ਆਇਆ ਬਾਹਰ, ਕਹੀਆਂ ਭਾਵੁਕ ਗੱਲਾਂ, ਦੇਖੋ ਵੀਡੀਓ : ਧਰਮਿੰਦਰ ਦਿਓਲ ਜਿਹੜੇ ਅਕਸਰ ਆਪਣੇ ਫ਼ਾਰਮ ਹਾਊਸ ਦੇ ਖੇਤਾਂ 'ਚ ਨਜ਼ਰ ਆਉਂਦੇ ਹਨ। ਪਰ ਆਪਣੇ ਪੁੱਤਰ ਸੰਨੀ ਦਿਓਲ ਦੇ ਪ੍ਰਚਾਰ ਲਈ ਪੰਜਾਬ ਵੀ ਖ਼ੂਬ ਘੁੰਮ ਫਿਰ ਰਹੇ ਹਨ। ਲੋਕ ਸਭਾ ਚੋਣਾਂ ਦਾ ਦੌਰ ਤਾਂ ਖ਼ਤਮ ਹੋ ਚੁੱਕਿਆ ਹੈ ਪਰ ਧਰਮਿੰਦਰ ਹੁਣ ਪੰਜਾਬ ਦੇ ਖੇਤਾਂ ਦਾ ਨਜ਼ਾਰਾ ਲੈ ਰਹੇ ਹਨ। ਜੀ ਉਹਨਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਸ 'ਚ ਉਹ ਪੰਜਾਬ ਦੇ ਖੇਤਾਂ 'ਚ ਖੜੇ ਤੂੜੀ ਦੇ ਕੁੱਪਾਂ ਦਾ ਅਨੰਦ ਮਾਣ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਨਜ਼ਾਰੇ ਨੂੰ ਬੜੀ ਦੇਰ ਤੋਂ ਯਾਦ ਕਰ ਰਹੇ ਸੀ।

ਧਰਮਿੰਦਰ ਵੱਲੋਂ ਜਿੰਨ੍ਹਾਂ ਨੂੰ ਤੂੜੀ ਦੇ ਕੁੱਪ ਬਾਰੇ ਨਹੀਂ ਪਤਾ ਸੀ ਉਹਨਾਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬਚਪਨ ਅਜਿਹੇ ਹੀ ਖੇਤਾਂ ਅਤੇ ਕੁੱਪਾਂ ਦੇ ਆਲੇ ਦੁਆਲੇ ਦੌੜ ਕੇ ਗੁਜ਼ਰਿਆ ਹੈ ਜਿਸ ਨੂੰ ਮੁੰਬਈ 'ਚ ਉਹ ਬਹੁਤ ਮਿਸ ਕਰਦੇ ਹਨ। ਦੱਸ ਦਈਏ ਧਰਮਿੰਦਰ ਅੱਜ ਕੱਲ੍ਹ ਫ਼ਿਲਮੀ ਜਗਤ ਤੋਂ ਦੂਰੀਆਂ ਬਣਾ ਆਪਣੇ ਫ਼ਾਰਮ ਹਾਊਸ 'ਚ ਕੁਦਰਤ ਦੇ ਵਿੱਚ ਰਹਿ ਕੇ ਜੀਵਨ ਦਾ ਅਨੰਦ ਮਾਣ ਰਹੇ ਹਨ। ਹੋਰ ਵੇਖੋ : ਮੈਨੂੰ ਜਨਮ ਦੇਣ ਵਾਲੀ ਪੰਜਾਬ ਦੀ ਧਰਤੀ ਜਾਨ ਤੋਂ ਵੱਧ ਪਿਆਰੀ ਹੈ -ਧਰਮਿੰਦਰ ਦਿਓਲ
 
View this post on Instagram
 

Punjab, mujhe janam dene wali meri ye dharti Maa, mujhe JAAN se Bihi pyaari hai.?

A post shared by Dharmendra Deol (@aapkadharam) on

ਪਰ ਲੋਕ ਸਭਾ ਚੋਣਾਂ ਦੇ ਚਲਦਿਆਂ ਪੂਰਾ ਦਿਓਲ ਪਰਿਵਾਰ ਪ੍ਰਚਾਰ 'ਚ ਜੁਟਿਆ ਹੋਇਆ ਸੀ। ਉਹਨਾਂ ਦੀ ਪਤਨੀ ਅਦਾਕਾਰਾ ਹੇਮਾ ਮਾਲਿਨੀ ਵੀ ਮਥੁਰਾ ਤੋਂ ਚੋਣ ਮੈਦਾਨ 'ਚ ਸਨ ਤੇ ਪੁੱਤਰ ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਸੀਟ ਲਈ ਚੋਣ ਮੈਦਾਨ 'ਚ ਹਨ।

0 Comments
0

You may also like