ਧਰਮਿੰਦਰ ਦਿਓਲ ਨੇ ਪਿਤਾ ਨਾਲ ਤਸਵੀਰ ਸਾਂਝੀ ਕਰ ਦੇਸ਼ ਵਾਸੀਆਂ ਦਾ ਪਰਿਵਾਰ ਨੂੰ ਪਿਆਰ ਦੇਣ ਲਈ ਕੀਤਾ ਧੰਨਵਾਦ

Written by  Aaseen Khan   |  May 25th 2019 01:13 PM  |  Updated: May 25th 2019 01:13 PM

ਧਰਮਿੰਦਰ ਦਿਓਲ ਨੇ ਪਿਤਾ ਨਾਲ ਤਸਵੀਰ ਸਾਂਝੀ ਕਰ ਦੇਸ਼ ਵਾਸੀਆਂ ਦਾ ਪਰਿਵਾਰ ਨੂੰ ਪਿਆਰ ਦੇਣ ਲਈ ਕੀਤਾ ਧੰਨਵਾਦ

ਪਿਤਾ ਕੇਵਲ ਕਿਸ਼ਨ ਸਿੰਘ ਦਿਓਲ ਨਾਲ ਸਾਂਝੀ ਕੀਤੀ ਧਰਮਿੰਦਰ ਦਿਓਲ ਨੇ ਤਸਵੀਰ, ਫ਼ਿਲਮੀ ਦੁਨੀਆਂ ਤੋਂ ਦੂਰ ਹੋ ਕੇ ਕੁਦਰਤ ਅਤੇ ਪਰਿਵਾਰ 'ਚ ਜੀਵਨ ਬਤੀਤ ਕਰ ਰਹੇ ਧਰਮਿੰਦਰ ਦਿਓਲ ਅਕਸਰ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ।ਇਸ ਵਾਰ ਉਹਨਾਂ ਨੇ ਆਪਣੇ ਪਿਤਾ ਕੇਵਲ ਕਿਸ਼ਨ ਸਿੰਘ ਦਿਓਲ ਨਾਲ ਇੱਕ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਧਰਮਿੰਦਰ ਪਿਤਾ ਪੁੱਤਰ ਦੀਆਂ ਫਿਕਰਾਂ ਦੀ ਗੱਲ ਕਰਦੇ ਹੋਏ ਵੀ ਨਜ਼ਰ ਆਏ। ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਦੀਆਂ ਇਹ ਫ਼ਿਕਰਾਂ ਜ਼ਿੰਦਗੀ ਦੇ ਮੁਸ਼ਕਿਲ ਸਮਿਆਂ ਨੂੰ ਜਿੱਤਣ 'ਚ ਬਹੁਤ ਮਦਦ ਕਰਦੀਆਂ ਹਨ।

ਦੱਸ ਦਈਏ ਧਰਮਿੰਦਰ ਦਿਓਲ ਨੇ ਲੁਧਿਆਣਾ ਦੇ ਪਿੰਡ ਸਾਹਨੇਵਾਲ 'ਚ ਆਪਣਾ ਮੁਢਲਾ ਜੀਵਨ ਬਤੀਤ ਕੀਤਾ ਸੀ ਅਤੇ ਲੁਧਿਆਣਾ ਦੇ ਲਾਲਟਨ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ 'ਚ ਮੁਢਲੀ ਪੜ੍ਹਾਈ ਪੂਰੀ ਕੀਤੀ ਸੀ ਜਿੱਥੇ ਉਹਨਾਂ ਦੇ ਪਿਤਾ ਕੇਵਲ ਕਿਸ਼ਨ ਸਿੰਘ ਦਿਓਲ ਹੈਡਮਾਸਟਰ ਸਨ।

ਹੋਰ ਵੇਖੋ : ਧਰਮਿੰਦਰ ਨੇ ਵੋਟ ਪਾਉਂਦਿਆਂ ਦੀ ਤਸਵੀਰ ਸਾਂਝੀ ਕਰ 15 ਅਗਸਤ 1947 ਦਾ ਕੀਤਾ ਇਸ ਤਰ੍ਹਾਂ ਜ਼ਿਕਰ

 

View this post on Instagram

 

Love ? you all for your loving ? response . My answer to you all ????????Jeete raho Khush raho ?

A post shared by Dharmendra Deol (@aapkadharam) on

ਦੱਸ ਦਈਏ ਧਰਮਿੰਦਰ ਦਿਓਲ ਦੇ ਪੁੱਤਰ ਸੰਨੀ ਦਿਓਲ ਇਸ ਲੋਕ ਸਭਾ ਚੋਣਾਂ 'ਚ ਗੁਰਦਾਸਪੁਰ ਤੋਂ ਵਿਜੇਤਾ ਸਾਬਿਤ ਹੋਏ ਹਨ। ਬਾਲੀਵੁੱਡ 'ਚ ਸ਼ਾਨਦਾਰ ਪਾਰੀ ਖੇਡਣ ਤੋਂ ਬਾਅਦ ਸੰਨੀ ਦਿਓਲ ਨੇ ਹੁਣ ਸਿਆਸਤ 'ਚ ਵੀ ਆਪਣੀ ਸ਼ਾਨਦਾਰ ਪਾਰੀ ਦੀ ਸ਼ੁਰੂਆਤ ਕੀਤੀ ਹੈ। ਦੱਸ ਦਈਏ ਧਰਮਿੰਦਰ ਵੀ ਬੀਕਾਨੇਰ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ ਅਤੇ ਉਹਨਾਂ ਦੀ ਪਤਨੀ ਹੇਮਾ ਮਾਲਿਨੀ ਨੂੰ ਵੀ ਦੂਸਰੀ ਵਾਰ ਮਥੁਰਾ ਲੋਕ ਸਭਾ ਸੀਟ ਤੋਂ ਜਿੱਤ ਹਾਸਿਲ ਹੋਈ ਹੈ।ਪੂਰੇ ਦੇਸ਼ ਤੋਂ ਮਿਲੇ ਇਸ ਪਿਆਰ ਦਾ ਧਰਮਿੰਦਰ ਦਿਓਲ ਨੇ ਇਹ ਤਸਵੀਰ ਸਾਂਝੀ ਕਰਕੇ ਧੰਨਵਾਦ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network