ਅਦਾਕਾਰ ਧਰਮਿੰਦਰ ਲਾਕ ਡਾਊਨ ਦੌਰਾਨ ਉਗਾ ਰਹੇ ਆਪਣੇ ਖੇਤਾਂ ‘ਚ ਸਬਜ਼ੀਆਂ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  April 27th 2020 02:56 PM  |  Updated: April 27th 2020 02:56 PM

ਅਦਾਕਾਰ ਧਰਮਿੰਦਰ ਲਾਕ ਡਾਊਨ ਦੌਰਾਨ ਉਗਾ ਰਹੇ ਆਪਣੇ ਖੇਤਾਂ ‘ਚ ਸਬਜ਼ੀਆਂ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰ ਧਰਮਿੰਦਰ ਆਪਣੀ ਜ਼ਿੰਦਗੀ ਦਾ ਇਹ ਪੜਾਅ ਆਪਣੇ ਫਾਰਮ ਹਾਊਸ ‘ਤੇ ਬਿਤਾ ਰਹੇ ਹਨ । ਲਾਕਡਾਊਨ ਦੌਰਾਨ ਉਹ ਆਪਣਾ ਸਮਾਂ ਆਪਣੇ ਫਾਰਮ ਹਾਊਸ ‘ਤੇ ਖੇਤੀਬਾੜੀ ਕਰ ਰਹੇ ਹਨ । ਆਪਣੇ ਫਾਰਮ ਹਾਊਸ ਤੇ ਉਗਾਈਆਂ ਸਬਜ਼ੀਆਂ ਦੇ ਵੀਡੀਓਜ਼ ਅਤੇ ਤਸਵੀਰਾਂ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਖੇਤਾਂ ‘ਚ ਬੀਜੀਆਂ ਹੋਈਆਂ ਸਬਜ਼ੀਆਂ ਦੀ ਪੈਦਾਵਾਰ ਨੂੰ ਵਿਖਾ ਰਹੇ ਹਨ ।

https://www.instagram.com/p/B_b8oqEH8vV/

ਉਨ੍ਹਾਂ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ “ਛੋਟੇ ਪੱਧਰ ਤੇ ਦਿਲ ਨਾਲ ਕੀਤਾ ਗਿਆ ਕੰਮ ਤੁਹਾਨੂੰ ਦੁਆਵਾਂ ਦੇ ਨਾਲ ਵੱਡੇ ਪੱਧਰ ‘ਤੇ ਲੈ ਜਾਂਦਾ ਹੈ” । ਅਦਾਕਾਰ ਧਰਮਿੰਦਰ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।

https://www.instagram.com/p/B_U0NJSnRli/

ਅਦਾਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ‘ਚ ਹੀ-ਮੈਨ ਦੇ ਨਾਂਅ ਨਾਲ ਮਸ਼ਹੂਰ ਧਰਮਿੰਦਰ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਮਰ ਦੇ ਇਸ ਪੜਾਅ ‘ਤੇ ਆ ਕੇ ਵੀ ਉਹ ਫ਼ਿਲਮਾਂ ‘ਚ ਸਰਗਰਮ ਹਨ ਅਤੇ ਪਿੱਛੇ ਜਿਹੇ ਉਨ੍ਹਾਂ ਦੀ ਫ਼ਿਲਮ ‘ਯਮਲਾ ਪਗਲਾ ਦੀਵਾਨਾ’ ਆਈ ਸੀ, ਜਿਸ ਨੂੰ ਕਿ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

https://www.instagram.com/p/B_OufWUHose/

ਹੁਣ ਉਨ੍ਹਾਂ ਦਾ ਪੋਤਾ ਕਰਣ ਦਿਓਲ ਵੀ ਫ਼ਿਲਮਾਂ ‘ਚ ਫ਼ਿਲਮਾਂ ‘ਚ ਕੰਮ ਕਰ ਰਿਹਾ ਹੈ ਅਤੇ ਪਿੱਛੇ ਜਿਹੇ ਕਰਣ ਦਿਓਲ ਦੀ ਫ਼ਿਲਮ ‘ਪਲ-ਪਲ ਦਿਲ ਕੇ ਪਾਸ’ ਵੀ ਆਈ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਆਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network