ਸੰਨੀ ਦਿਓਲ ਕਿਸਾਨਾਂ ਦੇ ਮੁੱਦੇ ਤੇ ਭਾਵੇਂ ਚੁੱਪ ਧਾਰੀ ਬੈਠੇ ਹਨ, ਪਰ ਉਹਨਾਂ ਦਾ ਪਿਤਾ ਤੇ ਬਾਲੀਵੁੱਡ ਐਕਟਰ ਧਰਮਿੰਦਰ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ । ਧਰਮਿੰਦਰ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਕਿਸਾਨਾਂ ਲਈ ਇਨਸਾਫ ਦੀ ਮੰਗ ਕੀਤੀ ਹੈ । ਧਰਮਿੰਦਰ ਨੇ ਟਵਿੱਟਰ ‘ਤੇ ਕਿਸਾਨਾਂ ਦੀ ਫੋਟੋ ਸ਼ੇਅਰ ਕੀਤੀ ਤੇ ਲਿਖਿਆ ‘ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇਨਸਾਫ ਮਿਲੇ।
ਹੋਰ ਪੜ੍ਹੋ :
- ਮਲਾਇਕਾ ਅਰੋੜਾ ਨੇ ਆਪਣੇ ਦੋਸਤ ਅਰਜੁਨ ਕਪੂਰ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ
- ‘ਏਹੋ ਜਿਹਾ ਹੋਵੇ ਨਵਾਂ ਸਾਲ ਮਾਲਕਾ’-ਸੁਖਸ਼ਿੰਦਰ ਸ਼ਿੰਦਾ, ਪਰਮਾਤਮਾ ਅੱਗੇ ਗਾਇਕ ਨੇ ਕਿਸਾਨਾਂ ਲਈ ਕੀਤੀ ਅਰਦਾਸ
ਮੈਂ ਪੂਰੇ ਦਿਲ ਨਾਲ ਅਰਦਾਸ ਕਰਦਾ ਹਾਂ ਹਰ ਨੇਕ ਰੂਹ ਨੂੰ ਸਕੂਨ ਮਿਲੇ’। ਤੁਹਾਨੂੰ ਦੱਸ ਦਿੰਦੇ ਹਾਂ ਕਿ 26 ਨਵੰਬਰ ਤੋਂ ਕਿਸਾਨ ਦਿੱਲੀ ਸਰਹੱਦ ‘ਤੇ ਬੈਠੇ ਹਨ। ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਸੱਤ ਦੌਰ ਹੋ ਚੁੱਕੇ ਹਨ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਧਰਮਿੰਦਰ ਨੇ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕਰਦਿਆਂ ਲਿਖਿਆ ਸੀ- ‘ਮੈਂ ਆਪਣੇ ਕਿਸਾਨ ਭਰਾਵਾਂ ਦੇ ਦੁੱਖ ਨੂੰ ਵੇਖ ਕੇ ਬਹੁਤ ਦੁਖੀ ਹਾਂ। ਕਿਸਾਨਾਂ ਦਾ ਮਸਲਾ ਸਰਕਾਰ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ।