Advertisment

ਧਰਮਿੰਦਰ ਨੇ ਵੋਟ ਪਾਉਂਦਿਆਂ ਦੀ ਤਸਵੀਰ ਸਾਂਝੀ ਕਰ 15 ਅਗਸਤ 1947 ਦਾ ਕੀਤਾ ਇਸ ਤਰ੍ਹਾਂ ਜ਼ਿਕਰ

author-image
By Aaseen Khan
New Update
ਧਰਮਿੰਦਰ ਨੇ ਵੋਟ ਪਾਉਂਦਿਆਂ ਦੀ ਤਸਵੀਰ ਸਾਂਝੀ ਕਰ 15 ਅਗਸਤ 1947 ਦਾ ਕੀਤਾ ਇਸ ਤਰ੍ਹਾਂ ਜ਼ਿਕਰ
Advertisment
ਧਰਮਿੰਦਰ ਨੇ ਵੋਟ ਪਾਉਂਦਿਆਂ ਦੀ ਤਸਵੀਰ ਸਾਂਝੀ ਕਰ 15 ਅਗਸਤ 1947 ਦਾ ਕੀਤਾ ਇਸ ਤਰ੍ਹਾਂ ਜ਼ਿਕਰ : ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਿਓਲ ਜਿਹੜੇ ਲਗਾਤਾਰ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸੰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਹਰ ਵਾਰ ਆਪਣੇ ਸਰੋਤਿਆਂ ਨੂੰ ਕੋਈ ਨਾ ਕੋਈ ਸਿੱਖਿਆ ਦੇਣ ਵਾਲੇ ਧਰਮਿੰਦਰ ਇਸ ਵਾਰ ਵੀ ਦੇਸ਼ ਦੇ ਲਈ ਵੋਟ ਪਾਉਣ ਦੀ ਅਪੀਲ ਤੇ ਸ਼ਾਂਤੀ ਦੀ ਦੁਆ ਕਰਦੇ ਹੋਏ ਨਜ਼ਰ ਆ ਰਹੇ ਹਨ।
Advertisment
ਜੀ ਹਾਂ ਧਰਮਿੰਦਰ ਹੋਰਾਂ ਨੇ ਮਹਾਰਾਸ਼ਟਰ 'ਚ ਵੋਟ ਪਾਉਂਦੇ ਹੋਏ ਤਸਵੀਰ ਸਾਂਝੀ ਕੀਤੀ ਹੈ ਤੇ ਕਿਹਾ ਹੈ, "ਮੇਰੀ ਵੋਟ ਮੇਰੀ ਤਾਕਤ। ਭਾਰਤੀ ਹੋਣ 'ਤੇ ਮੈਨੂੰ ਮਾਣ ਹੈ, ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ। ਮੈਂ ਦੁਆ ਕਰਦਾ ਹਾਂ ਕਿ ਇਹ ਸਭ ਤੋਂ ਪਿਆਰਾ ਲੋਕਤੰਤਰ ਹੋਵੇ, ਅਤੇ 15 ਅਗਸਤ, 1947 ਤੋਂ ਪਹਿਲਾਂ ਦੀ ਤਰ੍ਹਾਂ ਸਾਰੇ ਧਰਮਾਂ 'ਚ ਏਕਤਾ ਅਤੇ ਸਦਭਾਵਨਾ ਹੈ। ਦੁਆ ਕਰੋ ਕਿ ਤੁਹਾਡੀ ਮਾਂ ਭੂਮੀ 'ਤੇ ਸ਼ਾਂਤੀ ਬਣੀ ਰਹੇ"।ਇਸ ਤਰ੍ਹਾਂ ਧਰਮਿੰਦਰ ਨੇ ਦੇਸ਼ ਲਈ ਆਪਣੇ ਪਿਆਰ ਨੂੰ ਦਰਸਾਇਆ ਹੈ ਤੇ ਲੋਕਤੰਤਰ ਨੂੰ ਮਜਬੂਤ ਕਰਦੇ ਹੋਏ ਸਾਰਿਆਂ ਨੂੰ ਸ਼ਾਂਤੀ ਨਾਲ ਰਹਿਣ ਦੀ ਅਪੀਲ ਕੀਤੀ ਹੈ। ਹੋਰ ਵੇਖੋ : ਜਦੋਂ ਤਿਆਰੀ ਅਜਿਹੀ ਹੈ ਤਾਂ ਫ਼ਿਲਮ ਕਿਹੋ ਜਿਹੀ ਹੋਵੇਗੀ, ਦੇਖੋ ਫ਼ਿਲਮ '83' ਦੀ ਸਟਾਰ ਕਾਸਟ ਦੀਆਂ ਸਖ਼ਤ ਮਿਹਨਤਾਂ
 
View this post on Instagram
 

Love ? you for your response . My reply ??????to you all ? be humble be human ???

A post shared by Dharmendra Deol (@aapkadharam) on

ਦੱਸ ਦਈਏ ਉਹਨਾਂ ਦੀ ਪਤਨੀ ਹੇਮਾ ਮਾਲਿਨੀ ਮਥੁਰਾ ਤੋਂ ਲੋਕ ਸਭਾ ਚੋਣਾਂ ਲੜ੍ਹ ਰਹੇ ਹਨ ਅਤੇ ਉਹਨਾਂ ਦਾ ਪੁੱਤਰ ਸੰਨੀ ਦਿਓਲ ਪੰਜਾਬ ਦੇ ਗੁਰਦਾਸ ਪੁਰ ਤੋਂ ਚੋਣਾਂ ਦੇ ਅਖਾੜੇ 'ਚ ਉੱਤਰੇ ਹਨ। ਧਰਮਿੰਦਰ ਖ਼ੁਦ ਵੀ ਰਾਜਸਥਾਨ ਦੇ ਬੀਕਾਨੇਰ ਤੋਂ ਚੋਣਾਂ ਲੜ੍ਹ ਚੁੱਕੇ ਹਨ ਤੇ ਜਿੱਤ ਵੀ ਚੁੱਕੇ ਹਨ ਪਰ ਉਹਨਾਂ ਨੂੰ ਰਾਜਨੀਤੀ ਕੋਈ ਬਹੁਤੀ ਰਾਸ ਨਹੀਂ ਅਤੇ ਧਰਮਿੰਦਰ ਇਸ ਤੋਂ ਪਾਸੇ ਹੱਟ ਗਏ। ਹੁਣ ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਵੀ ਰਾਜਨੀਤੀ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment