
Dharmendra news: ਬਾਲੀਵੁੱਡ ਦੇ ਹੀਮੈਨ ਯਾਨੀ ਕਿ ਧਰਮਿੰਦਰ ਜਿਨ੍ਹਾਂ ਨੇ ਹਾਲ ਵਿੱਚ ਆਪਣਾ 87ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕਾਂ ਅਤੇ ਕਲਾਕਾਰਾਂ ਨੇ ਅਦਾਕਾਰ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਸਨ। ਧਰਮਿੰਦਰ ਨੇ ਆਪਣੇ ਇੱਕ ਫੈਨ ਵੱਲੋਂ ਮਿਲੇ ਖ਼ਾਸ ਤੋਹਫ਼ੇ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਪਠਾਨ’ ਵਿਵਾਦ ‘ਤੇ ਸ਼ਾਹਰੁਖ ਖ਼ਾਨ ਦਾ ਵੱਡਾ ਬਿਆਨ, ਕਿਹਾ- ‘ਕੁਝ ਲੋਕ ਸੋਸ਼ਲ ਮੀਡੀਆ ‘ਤੇ ਫੈਲਾ ਰਹੇ ਨੇ ਨਫ਼ਰਤ’

ਐਕਟਰ ਧਰਮਿੰਦਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਵਿ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਨਵੀਆਂ-ਪੁਰਾਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਸਿਰ ਉੱਤੇ ਗੁਲਾਬੀ ਰੰਗ ਵਾਲੀ ਪਗੜੀ ਪਾਈ ਹੋਈ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ – ‘ਦੋਸਤੋ, ਆਪਣੇ ਜਨਮਦਿਨ ਪਰ... ਆਪਣੇ ਏਕ ਫੈਨ ਕੀ ਤਰਫ ਸੇ ਯੇ ਪਿੰਕ ਪਗੜੀ....ਇਸ ਸਨਮਾਨ ਕੇ ਲੀਏ’। ਇਸ ਪੋਸਟ ਉੱਤੇ ਫੈਨਜ਼ ਕਮੈਂਟ ਕਰਕੇ ਪਿਆਰ ਲੁੱਟਾ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਧਰਮਿੰਦਰ ਦਿਓਲ ਇਨ੍ਹੀਂ ਦਿਨੀਂ ਕਈ ਪ੍ਰੋਜੈਕਟਾਂ ‘ਚ ਰੁੱਝੇ ਹੋਏ ਹਨ। ਉਹ ‘ਆਪਣੇ 2’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ‘ਚ ਉਨ੍ਹਾਂ ਦੇ ਦੋਵੇਂ ਬੇਟੇ ਸੰਨੀ ਦਿਓਲ, ਬੌਬੀ ਦਿਓਲ ਅਤੇ ਪੋਤਾ ਕਰਨ ਦਿਓਲ ਨਜ਼ਰ ਆਉਣਗੇ। ਇਹ ਫਿਲਮ ‘ਆਪਣੇ’ ਦਾ ਸੀਕਵਲ ਹੈ। ਇਸ ਤੋਂ ਇਲਾਵਾ ਧਰਮਿੰਦਰ ਆਲੀਆ ਅਤੇ ਰਣਵੀਰ ਸਿੰਘ ਨਾਲ ਫ਼ਿਲਮ ਰੌਕੀ ਔਰ ਰਾਣੀ ਕੀ ਲਵ ਸਟੋਰੀ ਵਿੱਚ ਵੀ ਨਜ਼ਰ ਆਉਣਗੇ। ਪ੍ਰਸ਼ੰਸਕ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
