ਕਿਸਾਨਾਂ ਦੇ ਮੁੱਦੇ ’ਤੇ ਟਰੋਲ ਕਰਨ ਵਾਲਿਆਂ ਨੂੰ ਧਰਮਿੰਦਰ ਨੇ ਦਿੱਤਾ ਜਵਾਬ, ਵੀਡੀਓ ਕੀਤਾ ਸਾਂਝਾ

written by Rupinder Kaler | March 16, 2021

ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਧਰਮਿੰਦਰ ਤੇ ਉਸ ਦਾ ਪਰਿਵਾਰ ਹਰ ਇੱਕ ਦੇ ਨਿਸ਼ਾਨੇ ’ਤੇ ਹੈ । ਹਰ ਕੋਈ ਇਸ ਪਰਿਵਾਰ ਨੂੰ ਕਿਸਾਨਾਂ ਦੇ ਮੁੱਦੇ ਤੇ ਨਾ ਬੋਲਣ ਕਰਕੇ ਸੋਸ਼ਲ ਮੀਡੀਆ ਤੇ ਘੇਰਦਾ ਹੈ ।ਧਰਮਿੰਦਰ ਨੂੰ ਕਈ ਵਾਰ ਯੂਜ਼ਰਸ ਨੇ ਕਿਸਾਨ ਅੰਦੋਲਨ ਲਈ ਘੇਰਿਆ ਹੈ। ਇਸ ਸਭ ਦੇ ਚਲਦੇ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ :

ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਬਜ਼ੁਰਗ ਦਾ ਡਾਂਸ ਵੀਡੀਓ !

dharmendra image from dharmendra's instagram

 

ਵੀਡੀਓ ਵਿੱਚ ਧਰਮਿੰਦਰ ਨੇ ਕਿਹਾ ਹੈ ਕਿ ਸਭ ਖੁਸ਼ ਰਹਿਣ ਜੋ ਮੇਰੇ ਨਾਲ ਨਾਖੁਸ਼ ਹਨ। ਉਹ ਵੀ ਖੁਸ਼ ਹੋਣੇ ਚਾਹੀਦੇ ਹਨ ਜੋ ਮੇਰੀਆਂ ਕਮੀਆਂ ਦੇਖਦੇ ਨੇ। ਹੁਣ ਤਾਂ ਮੈਨੂੰ ਆਪ ਸਭ ਲੋਕਾਂ ਦੇ ਨਾਮ ਵੀ ਪਤਾ ਲੱਗ ਚੁੱਕੇ ਨੇ, ਮੈਂ ਜੁੜ ਚੁੱਕਿਆ ਹਾਂ ਆਪ ਸਭ ਨਾਲ। ਵੀਡੀਓ ਵਿੱਚ ਧਰਮਿੰਦਰ ਨੇ ਅੱਗੇ ਕਿਹਾ ਕਿ ਆਪ ਸਭ ਲਈ ਬਹੁਤ ਸਾਰਾ ਪਿਆਰ ਤੇ ਦੁਆਵਾਂ।

Dharmendra Deol Shared Ducks Video From His Farm House image from dharmendra's instagram

ਮੈਂ ਆਪ ਸਭ ਲੋਕਾਂ ਨਾਲ ਜੁੜਿਆ ਰਹਾਂਗਾ। ਹੁਣ ਆਪ ਸਭ ਦੀ ਆਦਤ ਹੋ ਗਈ ਹੈ। ਤੁਸੀਂ ਸਾਰੇ ਬਹੁਤ ਪਿਆਰੇ ਹੋ। ਜ਼ਿੰਦਗੀ ਦਾ ਮਤਲਬ ਹੈ ਖੁਸ਼ ਰਹਿਣਾ। ਖੁਸ਼ੀ ਨਾਲ ਜੀਓ, ਜੋਸ਼ ਨਾਲ ਜੀਓ। ਕਰਨ ਵਾਲਾ ਉਹ ਰੱਬ ਹੈ, ਤਾਂ ਉਸ ਦੇ ਸਹਾਰੇ ਜਿਆਂਗੇ।

 

0 Comments
0

You may also like