Advertisment

ਜਦੋਂ ਧਰਮਿੰਦਰ ਨੇ ਬੇਟੀ ਈਸ਼ਾ ਦਿਓਲ ਨੂੰ ਭੇਜੀਆਂ ਆਪਣੇ ਹੱਥਾਂ ਨਾਲ ਉਗਾਈਆਂ ਸਬਜ਼ੀਆਂ, ਤਸਵੀਰ ਹੋਈ ਵਾਇਰਲ

author-image
By Aaseen Khan
New Update
ਜਦੋਂ ਧਰਮਿੰਦਰ ਨੇ ਬੇਟੀ ਈਸ਼ਾ ਦਿਓਲ ਨੂੰ ਭੇਜੀਆਂ ਆਪਣੇ ਹੱਥਾਂ ਨਾਲ ਉਗਾਈਆਂ ਸਬਜ਼ੀਆਂ, ਤਸਵੀਰ ਹੋਈ ਵਾਇਰਲ
Advertisment
ਜਦੋਂ ਧਰਮਿੰਦਰ ਨੇ ਬੇਟੀ ਈਸ਼ਾ ਦਿਓਲ ਨੂੰ ਭੇਜੀਆਂ ਆਪਣੇ ਹੱਥਾਂ ਨਾਲ ਉਗਾਈਆਂ ਸਬਜ਼ੀਆਂ : ਬਾਲੀਵੁੱਡ ਦੇ ਬਾਦਸ਼ਾਹ ਰਹੇ ਧਰਮਿੰਦਰ ਬਾਰੇ ਸਾਰੇ ਜਾਣਦੇ ਹੀ ਹਨ ਕਿ ਅੱਜ ਕੱਲ ਉਹਨਾਂ ਨੂੰ ਜਦੋਂ ਵੀ ਸਮਾਂ ਮਿਲਦਾ ਹੈ ਉਹ ਆਪਣੇ ਫਾਰਮ ਹਾਊਸ 'ਚ ਜਾ ਕੇ ਪੰਜਾਬ ਦੇ ਇੱਕ ਆਮ ਕਿਸਾਨ ਦੀ ਤਰਾਂ ਖੇਤੀ ਬਾੜੀ 'ਚ ਰੁੱਝ ਜਾਂਦੇ ਹਨ। ਉਹਨਾਂ ਦੀਆਂ ਕਈ ਵੀਡੀਓਜ਼ ਵੀ ਸਬਜ਼ੀਆਂ ਫਲ ਉਗਾਉਂਦਿਆਂ ਦੀਆਂ ਸਾਹਮਣੇ ਆ ਚੁੱਕੀਆਂ ਹਨ।
 
View this post on Instagram
 

“GO ORGANIC GROW ORGANIC “

A post shared by Dharmendra Deol (@aapkadharam) on

Advertisment
ਪਰ ਖਾਸ ਗੱਲ ਹੁਣ ਇਹ ਹੈ ਕਿ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਆਪਣੇ ਹੱਥਾਂ ਨਾਲ ਉਗਾਈਆਂ ਸਬਜ਼ੀਆਂ ਆਪਣੀ ਬੇਟੀ ਈਸ਼ਾ ਦਿਓਲ ਨੂੰ ਭੇਜੀਆਂ ਹਨ। ਈਸ਼ਾ ਦਿਓਲ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਅਪਲੋਡ ਕੀਤਾ ਹੈ ਜਿਸ ਨੂੰ ਖੂਬ ਦੇਖਿਆ ਜਾ ਰਿਹਾ ਹੈ। ਇਸ ਤਸਵੀਰ 'ਚ ਈਸ਼ਾ ਦਿਓਲ ਪਿਤਾ ਧਰਮਿੰਦਰ ਦੇ ਹੱਥ ਦੀਆਂ ਉਗਾਈਆਂ ਸਬਜ਼ੀਆਂ ਦਿਖਾਉਂਦੀ ਨਜ਼ਰ ਆ ਰਹੀ ਹੈ ਜਿਸ 'ਚ ਉਹਨਾਂ ਦੇ ਹੱਥ 'ਚ ਪਿਆਜ਼, ਬੈਂਗਣ, ਅਤੇ ਛੱਲੀ ਦਿਖਾਈ ਦੇ ਰਹੀ ਹੈ। ਇੰਨ੍ਹਾਂ ਹੀ ਨਹੀਂ ਉਹਨਾਂ ਨੇ ਇਸ ਤਸਵੀਰ ਨਾਲ ਕੈਪਸ਼ਨ ਵੀ ਕਾਫੀ ਸ਼ਾਨਦਾਰ ਦਿੱਤੀ ਹੈ। ਹੋਰ ਵੇਖੋ :ਸਿੱਧੂ ਮੂਸੇ ਵਾਲੇ ਦੇ ਨਵੇਂ ਗਾਣੇ ‘ਈਸਟ ਸਾਈਡ ਫਲੋਅ’ ਦਾ ਪੋਸਟਰ ਹੋਇਆ ਰਿਲੀਜ਼
ਈਸ਼ਾ ਨੇ ਕੈਪਸ਼ਨ 'ਚ ਲਿਖਿਆ ਹੈ 'ਪਾਪਾ ਨੇ ਆਪਣੇ ਖੇਤਾਂ ਚੋਂ ਤਾਜ਼ੀਆਂ ਸਬਜ਼ੀਆਂ ਭੇਜੀਆਂ ਹਨ, ਖਾਣ ਜਾ ਰਹੀ ਹਾਂ। ਸਿੱਧੇ ਖੇਤਾਂ ਵਿੱਚੋਂ ਆਈਆਂ ਹਨ, ਇਹ ਕਿਸੇ ਆਸ਼ੀਰਵਾਦ ਤੋਂ ਘੱਟ ਨਹੀਂ। ਵਾਕਈ 'ਚ ਖੇਤਾਂ ਦੀਆਂ ਤਾਜ਼ੀਆਂ ਸਬਜ਼ੀਆਂ ਤੋਂ ਵਧੀਆ ਅੱਜ ਦੇ ਦੌਰ 'ਚ ਹੋਰ ਕੀ ਹੋ ਸਕਦਾ ਹੈ। ਫਿਰ ਜੇਕਰ ਪਾਪਾ ਇਹ ਸਬਜ਼ੀਆਂ ਭੇਜਣ ਤਾਂ ਉਸ ਤੋਂ ਵੱਧ ਯਾਦਗਾਰ ਅਤੇ ਸ਼ਾਨਦਾਰ ਹੋਰ ਕੁਝ ਨਹੀਂ ਹੋ ਸਕਦਾ ਹੈ। ਧਰਮਿੰਦਰ ਦਾ ਆਪਣੇ ਪਰਿਵਾਰ ਨਾਲ ਅਜਿਹੇ ਪਿਆਰ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਬਾਲੀਵੁੱਡ ਦੇ ਹੀਮੈਨ ਧਰਮਿੰਦਰ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਖੇਤੀ ਉਹਨਾਂ ਦੇ ਖੂਨ 'ਚ ਵਸਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment