ਧਰਮਿੰਦਰ ਨੂੰ ਪੇਂਡੂ ਹੋਣ ’ਤੇ ਹੈ ਮਾਣ, ਵੀਡੀਓ ਸ਼ੇਅਰ ਕਰ ਕੇ ਬਿਆਨ ਕੀਤਾ ਦਿਲ ਦਾ ਹਾਲ

written by Rupinder Kaler | January 17, 2020

ਬਾਲੀਵੁੱਡ ਅਦਾਕਾਰ ਧਰਮਿੰਦਰ ਆਪਣਾ ਜ਼ਿਆਦਾ ਸਮਾਂ ਆਪਣੇ ਫਾਰਮ ਹਾਊਸ ਤੇ ਹੀ ਬਿਤਾਉਂਦੇ ਹਨ । ਉਹਨਾਂ ਨੂੰ ਖੇਤ ਪਹਾੜ ਤੇ ਨਦੀਆਂ ਬਹੁਤ ਹੀ ਵਧੀਆ ਲੱਗਦੀਆਂ ਹਨ । ਉਹ ਅਕਸਰ ਆਪਣੇ ਫਾਰਮ ਹਾਊਸ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । https://www.instagram.com/p/B1gn63_Hsbv/ ਇਸ ਵੀਡੀਓ ਵਿੱਚ ਧਰਮਿੰਦਰ ਨਜ਼ਰ ਆ ਰਹੇ ਹਨ । ਧਰਮਿੰਦਰ ਵੀਡੀਓ ਵਿੱਚ ਕਹਿ ਰਹੇ ਹਨ ਕਿ ਉਹ ਪੇਂਡੂ ਹਨ ਤੇ ਉਹਨਾਂ ਨੂੰ ਪਿੰਡ ਵਿੱਚ ਹੀ ਰਹਿਣ ਦਿੱਤਾ ਜਾਵੇ । ਇਸ ਤੋਂ ਇਲਾਵਾ ਉਹ ਇਸ ਵੀਡੀਓ ਵਿੱਚ ਕਹਿ ਰਹੇ ਹਨ ਕਿ ਉਹਨਾਂ ਨੂੰ ਪਿੰਡ ਬਹੁਤ ਪਸੰਦ ਹਨ ਤੇ ਉਹ ਭਾਵੇਂ ਕਿਤੇ ਵੀ ਹੋਣ ਪਰ ਰਹਿੰਦੇ ਉਹ ਪਿੰਡ ਵਿੱਚ ਹੀ ਹਨ । https://www.instagram.com/p/B7Vq938n_kt/ ਉਹ ਅਕਸਰ ਇਸ ਤਰ੍ਹਾਂ ਦੀਆਂ ਥਾਵਾਂ ਲੱਭ ਲੈਂਦੇ ਹਨ ਜਿਹੜੀਆਂ ਪਿੰਡ ਦੇ ਨਜ਼ਦੀਕ ਹੋਣ ਜਾਂ ਜਿਨ੍ਹਾਂ ਨੂੰ ਦੇਖ ਕੇ ਪਿੰਡ ਦਾ ਅਹਿਸਾਸ ਹੋਵੇ । ਇਸ ਵੀਡੀਓ ਨੂੰ ਧਰਮਿੰਦਰ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । https://www.instagram.com/p/B7akXl_HT5O/

0 Comments
0

You may also like