ਧਰਮਿੰਦਰ ਨੇ ਦੇਸੀ ਲੁੱਕ ਵਾਲੀ ਥ੍ਰੋਬੈਕ ਫੋਟੋ ਕੀਤੀ ਸਾਂਝੀ, ਸਹਿਮੇ-ਸਹਿਮੇ ਨਜ਼ਰ ਆਏ ਧਰਮ

written by Lajwinder kaur | October 29, 2021

ਹਿੰਦੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਧਰਮਿੰਦਰ (Dharmendra ) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਧਰਮਿੰਦਰ ਅਕਸਰ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਇੱਕ ਪੁਰਣੀ ਯਾਦ ਸ਼ੇਅਰ ਕੀਤੀ ਹੈ । ਧਰਮ ਜੀ ਨੇ 1975 'ਚ ਆਪਣੀ ਇੱਕ ਫ਼ਿਲਮ ਦੀ ਫੋਟੋ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : E3AE Live Concert in Dubai: ਐਮੀ ਵਿਰਕ, ਸੋਨਮ ਬਾਜਵਾ, ਗੈਰੀ ਸੰਧੂ, ਕਰਨ ਔਜਲਾ ਅਤੇ ਕਈ ਹੋਰ ਕਲਾਕਾਰ ਲਾਉਣਗੇ ਰੌਣਕਾਂ

Image Source – instagram

ਇਸ ਤਸਵੀਰ ‘ਚ ਧਰਮਿੰਦਰ ਦਾ ਦੇਸੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਜਿਸ ‘ਚ ਉਹ ਥੋੜ੍ਹੇ ਸਹਿਮੇ-ਸਹਿਮੇ ਨਜ਼ਰ ਆ ਰਹੇ ਹਨ। ਧਰਮਿੰਦਰ ਨੇ ਬਲੈਕ ਐਂਡ ਵ੍ਹਾਈਟ ਫੋਟੋ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ, 'ਧਰਮਸ਼ੀਲ ਲੋਕਾਂ ਨੇ ਸਲਾਹ ਦਿੱਤੀ ਸੀ...ਪਰ...ਇਹ ਦੁਨੀਆ ਅਜੇ ਵੀ puzzle ਬਣੀ ਹੋਈ ਹੈ..ਇਸ ਲਈ ਸ਼ਾਂਤ ਰਹੋ ਅਤੇ...ਸ਼ਾਂਤੀ, ਪਿਆਰ ਅਤੇ ਸਦਭਾਵਨਾ ਲਈ ਪ੍ਰਾਰਥਨਾ ਕਰੋ'। ਹਾਲਾਂਕਿ ਧਰਮਿੰਦਰ ਨੇ ਇਸ ਪੋਸਟ 'ਚ ਕਿਤੇ ਵੀ ਆਪਣੀ ਫਿਲਮ 'ਚੁਪਕੇ ਚੁਪਕੇ' ('chupke chupke') ਦਾ ਜ਼ਿਕਰ ਨਹੀਂ ਕੀਤਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਫਿਲਮ ਨੂੰ ਪਛਾਣ ਲਿਆ ਹੈ। ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ‘ਚ ਲਾਇਕਸ ਅਤੇ ਕਾਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਸੰਨੀ ਲਿਓਨ ਨੇ ਹਰੇ ਰੰਗ ਦੀ ਸਾੜ੍ਹੀ 'ਚ ਸ਼ੇਅਰ ਕੀਤੀਆਂ ਆਪਣੀਆਂ ਗਲੈਮਰਸ ਤਸਵੀਰਾਂ, 'ਬੇਬੀ ਡੌਲ' ਦਾ ਦੇਸੀ ਲੁੱਕ ਦੇਖ ਕੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫਾਂ

Dharmendra Image Source – instagram

ਉਹ ਅਕਸਰ ਹੀ ਆਪਣੀ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦੇ ਰਹਿੰਦੇ ਨੇ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਪਹਿਲੀ ਕਾਰ ਜੋ ਉਨ੍ਹਾਂ ਨੇ ਸਾਲ 1960 ‘ਚ ਖਰੀਦੀ ਸੀ, ਉਸਦੀ ਝਲਕ ਵੀ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਸੀ। ਦੱਸ ਦਈਏ ਕਿ 85 ਸਾਲਾਂ ਬਾਲੀਵੁੱਡ ਐਕਟਰ ਧਰਮਿੰਦਰ  ਕਾਫੀ ਸਮੇਂ ਤੋਂ ਆਪਣੇ ਫਾਰਮ ਹਾਊਸ ‘ਤੇ ਸਮਾਂ ਬਿਤਾ ਰਹੇ ਹਨ । ਜਿੱਥੇ ਉਹ ਕੁਦਰਤ ਦੇ ਨਾਲ ਜੁੜੇ ਹੋਏ ਹਨ ਅਤੇ ਖੇਤੀ ਦੇ ਕੰਮਾਂ ‘ਚ ਰੁੱਝੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਉਹ ਆਪਣੀ ਆਉਣ ਵਾਲੀ ਫ਼ਿਲਮਾਂ ਲਈ ਵੀ ਸ਼ੂਟਿੰਗ ਕਰ ਰਹੇ ਹਨ। ਬਹੁਤ ਜਲਦ ਉਹ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।

 

View this post on Instagram

 

A post shared by Dharmendra Deol (@aapkadharam)

You may also like