ਕਿਸਾਨਾਂ ਦੀਆਂ ਫਸਲਾਂ ਹੁੰਦੀਆਂ ਹਨ ਉਹਨਾਂ ਦੇ ਹੀਰੇ-ਜਵਾਹਰਾਤ, ਧਰਮਿੰਦਰ ਨੇ ਵੀਡੀਓ ਸ਼ੇਅਰ ਕਰਕੇ ਦਿੱਤਾ ਖ਼ਾਸ ਮੈਸੇਜ

written by Rupinder Kaler | December 02, 2019

ਧਰਮਿੰਦਰ ਏਨੀਂ ਦਿਨੀਂ ਦੀਨ-ਦੁਨੀਆਂ ਤੋਂ ਦੂਰ ਆਪਣੇ ਫਾਰਮ ਹਾਊਸ ਤੇ ਦਿਨ ਗੁਜ਼ਾਰਦੇ ਹਨ । ਉਹ ਅਕਸਰ ਆਪਣੇ ਫਾਰਮ ਹਾਊਸ ਦੀਆਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਉਹਨਾਂ ਨੇ ਹਾਲ ਹੀ ਵਿੱਚ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ, ਜਿਹੜੀ ਕਿ ਬਹੁਤ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਧਰਮਿੰਦਰ ਨਵੀਂ ਫਸਲ ਹੋਣ ਤੇ ਖੁਸ਼ੀ ਜਾਹਿਰ ਕਰ ਰਹੇ ਹਨ ।

https://www.instagram.com/p/B41tRcgH_Z1/

ਇਸ ਵੀਡੀਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘Kisaan ke ....... heere jawhiraat........... khushi ki ...... intiha. ......mehsoos kejiye ...... rooh ....... sarshar ho jaye gi aap ki.............love you all.’

https://www.instagram.com/p/B5hCzNfHYGv/

ਧਰਮਿੰਦਰ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਿਹਾ ਹੈ । ਲੋਕ ਇਸ ਤੇ ਲਗਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਮਿੰਦਰ ਜਦੋਂ ਵੀ ਆਪਣੇ ਫਾਰਮ ਹਾਊਸ ਤੇ ਹੁੰਦੇ ਹਨ ਤਾਂ ਉਹ ਇਸ ਤਰ੍ਹਾਂ ਦੀਆਂ ਵੀਡੀਓ ਸ਼ੇਅਰ ਕਰਦੇ ਹਨ । ਕੁਦਰਤ ਦੇ ਨਜ਼ਾਰੇ ਦੇਖ ਕੇ ਉਹਨਾਂ ਦੇ ਫੈਨ ਵੀ ਕਾਫੀ ਖੁਸ਼ ਹੁੰਦੇ ਹਨ ।

https://www.instagram.com/p/Byc_epxHGzK/

https://www.instagram.com/p/ByeDPIBn8ob/

You may also like