ਕਿਸਾਨਾਂ ਦੇ ਧਰਨੇ ਨੂੰ ਲੈ ਕੇ ਕੀਤੇ ਟਵੀਟ ਨੂੰ ਹਟਾਉਣ ਕਰਕੇ ਟਰੋਲ ਹੋਏ ਧਰਮਿੰਦਰ

written by Rupinder Kaler | December 05, 2020

ਅਦਾਕਾਰ ਸੰਨੀ ਦਿਓਲ ਕਿਸਾਨ ਦੇ ਮੁੱਦੇ ਤੇ ਚੁੱਪ ਧਾਰੀ ਬੈਠੇ ਹਨ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅਕਸਰ ਸਵਾਲ ਉਠਾਏ ਜਾ ਰਹੇ ਹਨ । ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਸੰਨੀ ਦਿਓਲ ਨੂੰ ਆਪਣਾ ਵੋਟ ਦੇ ਕੇ ਸੰਸਦ ਵਿੱਚ ਭੇਜਿਆ ਸੀ । ਪਰ ਉਹ ਹੁਣ ਉਹਨਾਂ ਦੇ ਹੱਕ ਦੀ ਗੱਲ ਕਿਉਂ ਨਹੀਂ ਕਰ ਰਹੇ । ਇਸ ਸਭ ਦੇ ਚੱਲਦੇ ਧਰਮਿੰਦਰ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਟਵੀਟ ਕੀਤਾ ਸੀ । Dharmendra ਹੋਰ ਪੜ੍ਹੋ :

punjab_farmers_protest ਹਾਲਾਂਕਿ ਇਕ ਦਿਨ ਪਹਿਲਾਂ ਧਰਮਿੰਦਰ ਨੇ ਆਪਣਾ ਟਵੀਟ ਹਟਾ ਦਿੱਤਾ ਸੀ। ਜਿਸ ਤੋਂ ਬਾਅਦ ਧਰਮਿੰਦਰ ਲਗਾਤਾਰ ਟਰੋਲ ਹੋ ਰਹੇ ਹਨ । ਇਕ ਟਵਿਟਰ ਯੂਜ਼ਰ ਨੇ ਨੂੰ ਉਹਨਾਂ ਦੇ ਟਵੀਟ ਦਾ ਸਕਰੀਨ ਸ਼ੌਟ ਭੇਜ ਕੇ ਸਵਾਲ ਪੁੱਛਿਆ ਕਿ ਤੁਸੀਂ ਇਹ ਡਿਲੀਟ ਕਿਉਂ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ, 'ਮੈਂ ਇਹ ਟਵੀਟ ਇਸ ਲਈ ਹਟਾ ਲਿਆ, ਕਿਉਂਕਿ ਮੈਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਦੁਖੀ ਹਾਂ। ਤੁਸੀਂ ਮੈਨੂੰ ਦਿਲੋਂ ਗਾਲਾਂ ਕੱਢ ਸਕਦੇ ਹੋ ਪਰ ਮੈਂ ਆਪਣੇ ਕਿਸਾਨ ਭਰਾਵਾਂ ਲਈ ਦੁਖੀ ਹਾਂ।' ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮਿੰਦਰ ਨੇ ਇਹ ਟਵੀਟ ਆਪਣੇ ਪੁੱਤਰ ਸੰਨੀ ਦਿਓਲ ਦੇ ਕਹਿਣ ਤੇ ਹਟਾਇਆ ਹੋਵੇਗਾ। ਜਦੋਂ ਧਰਮਿੰਦਰ ਨੂੰ ਟਵਿਟਰ ਯੂਜ਼ਰ ਨੇ ਅਜਿਹਾ ਸਵਾਲ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਮੈਂ ਤੁਹਾਡੀ ਮਾਨਸਿਕਤਾ ਬਾਰੇ ਕੁਝ ਨਹੀਂ ਕਹਿ ਸਕਦਾ।

0 Comments
0

You may also like