ਪੈ ਗਏ ਲੰਡਨ ਤੋਂ ਚਾਲੇ ਲਵਾਂ ਖਬਰ ਵਤਨ ਦੀ ਮੈਂ ਜਿਹੜਾ ਹੋ ਗਿਆ ਗੈਰ ਹਵਾਲੇ-ਕਰਮਜੀਤ ਅਨਮੋਲ 

Written by  Shaminder   |  October 25th 2018 11:53 AM  |  Updated: October 25th 2018 11:53 AM

ਪੈ ਗਏ ਲੰਡਨ ਤੋਂ ਚਾਲੇ ਲਵਾਂ ਖਬਰ ਵਤਨ ਦੀ ਮੈਂ ਜਿਹੜਾ ਹੋ ਗਿਆ ਗੈਰ ਹਵਾਲੇ-ਕਰਮਜੀਤ ਅਨਮੋਲ 

ਫਿਲਮ 'ਆਟੇ ਦੀ ਚਿੜੀ' ਦਾ ਗੀਤ 'ਧਰਤੀ ਪੰਜਾਬ ਦੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਆਪਣੇ ਵਤਨ ਦੀ ਧਰਤੀ 'ਤੇ ਆਪਣੀ ਮਾਤ ਭਾਸ਼ਾ ਨਾਲ ਮੋਹ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਦੇ ਨਾਲ ਹੀ ਪੰਜਾਬ 'ਚ ਮੁੜ ਤੋਂ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਮੁੜ ਤੋਂ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ 'ਚ ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਗਿਆ ਹੈ ਕਿ ਬੇਸ਼ੱਕ ਤੁਸੀਂ ਵਿਦੇਸ਼ ਦੀ ਧਰਤੀ 'ਤੇ ਰਹਿੰਦੇ ਹੋ ਪਰ ਆਖਿਰਕਾਰ ਵਤਨ ਵਾਪਸੀ ਅਤੇ ਵਤਨ ਦਾ ਮੋਹ ਕਿਤੇ ਨਾ ਕਿਤੇ ਹਰ ਕਿਸੇ ਦੇ ਮਨ 'ਚ ਰਹਿੰਦਾ ਹੈ ਅਤੇ ਵਤਨ ਵਾਪਸ ਆ ਕੇ ਆਪਣੇ ਵਤਨ ਦੀ ਭਲਾਈ ਲਈ ਕੁਝ ਕੰਮ ਕਰੇ ।

https://www.youtube.com/watch?v=2qpWl5p13v4

ਗੀਤ ਦਾ ਕੰਨਸੈਪਟ ਬਹੁਤ ਹੀ ਵਧੀਆ ਹੈ ਕਿ ਜੇ ਰਲ ਮਿਲ ਕੇ ਕੰਮ ਕੀਤਾ ਜਾਵੇ ਅਤੇ ਸਭ ਦੀ ਭਲਾਈ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਸਮਾਜ 'ਚ ਦੁਖੀ ਨਹੀਂ ਹੋਵੇਗਾ ਨਾ ਜ਼ਾਤ ਪਾਤ ਦਾ ਭੇਦਭਾਵ ਰਹੇਗਾ । ਇਸ ਦੇ ਨਾਲ ਹੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਪਿਆਰ ਨੂੰ ਦਰਸਾਉਣ ਵੀ ਬਹੁਤ ਵਧੀਆ ਕੋਸ਼ਿਸ਼ ਕੀਤੀ ਗਈ ਹੈ ।ਇਸ ਗੀਤ ਪੰਜਾਬ 'ਚ ਦਰਪੇਸ਼ ਮੁਸ਼ਕਿਲਾਂ ਨੂੰ ਵੀ ਦਰਸਾਉਣ ਦੀ ਬਹੁਤ ਹੀ ਨਿਵੇਕਲੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ।

new song atte di chidi new song atte di chidi

ਇਸ ਗੀਤ ਨੂੰ ਕਰਮਜੀਤ ਅਨਮੋਲ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਜਿੰਨਾ ਵਧੀਆ ਤਰੀਕੇ ਨਾਲ ਕਰਮਜੀਤ ਅਨਮੋਲ ਨੇ ਗਾਇਆ ਹੈ ਉਸ ਤੋਂ ਵਧੀਆ ਤਰੀਕੇ ਨਾਲ ਇਸ ਗੀਤ ਨੂੰ ਫਿਲਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network