ਦਿਆ ਮਿਰਜ਼ਾ ਨੇ ਆਪਣੇ ਸਾਬਕਾ ਪਤੀ ਨੂੰ ਬਰਥਡੇ ਕੀਤਾ ਵਿਸ਼

written by Shaminder | July 17, 2021

ਬਾਲੀਵੁੱਡ ਅਦਾਕਾਰਾ ਦਿਆ ਮਿਰਜ਼ਾ ਨੇ ਆਪਣੇ ਸਾਬਕਾ ਪਤੀ ਸਾਹਿਲ ਸੰਘਾ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ । ਦਿਆ ਅਤੇ ਸਾਹਿਲ ਦਾ 2019 ‘ਚ ਤਲਾਕ ਹੋ ਗਿਆ ਸੀ । ਦੋਵਾਂ ਦਾ ਵਿਆਹ ਮਹਿਜ਼ 11 ਸਾਲ ਤੱਕ ਚੱਲਿਆ ਸੀ । ਦਿਆ ਨੇ ਆਪਣੀ ਇੰਸਟਾ ਸਟੋਰੀ ‘ਚ ਸਾਹਿਲ ਸੰਘਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

Image Source: Instagram
ਹੋਰ ਪੜ੍ਹੋ : ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕ ਰਾਜਾ ਗੁਲਾਬਗੜੀਆ ਦਾ ਨਵਾਂ ਗੀਤ ‘ਝਾਂਜਰਾਂ’ 
Dia Mirza Image Source: Instagram
ਦਿਆ ਮਿਰਜ਼ਾ ਨੇ ਸਾਹਿਲ ਸੰਘਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਹੈਪੀ ਬਰਥਡੇ ਸਾਹਿਲ ਸੰਘਾ’ ।ਇਸ ਤਸਵੀਰ ‘ਚ ਸਾਹਿਲ ਸੰਘਾ ਗੱਡੀ ਦੇ ਬੋਨਟ ‘ਤੇ ਬੈਠੇ ਹੋਏ ਵਿਖਾਈ ਦੇ ਰਹੇ ਹਨ । ਦੱਸ ਦਈਏ ਕਿ ਸਾਹਿਲ ਅਤੇ ਦਿਆ ਨੇ ਇੱਕ ਸਾਂਝੀ ਸਟੇਟਮੈਂਟ ਜਾਰੀ ਕਰਕੇ ਵੱਖੋ ਵੱਖ ਹੋਣ ਦਾ ਐਲਾਨ ਕੀਤਾ ਸੀ ।
Dia Mirza Image Source: Instagram
  ਉਨ੍ਹਾਂ ਨੇ ਬਿਆਨ ‘ਚ ਕਿਹਾ ਸੀ ਕਿ ‘ਅਸੀਂ ਦੋਸਤ ਬਣੇ ਰਹਾਂਗੇ ਅਤੇ ਪਿਆਰ ਅਤੇ ਸਨਮਾਨ ਦੇ ਨਾਲ ਇੱਕ ਦੂਜੇ ਦੇ ਲਈ ਸਾਥ ਬਣੇ ਰਹਾਂਗੇ। ਜਦੋਂਕਿ ਸਾਡੀ ਜਰਨੀ ਸਾਨੂੰ ਵੱਖ ਵੱਖ ਰਸਤਿਆਂ ‘ਤੇ ਲੈ ਜਾਵੇਗੀ’। ਦਿਆ ਨੇ ਹੁਣ ਬਿਜਨੇਸਮੈਨ ਵੈਭਵ ਰੇਖੀ ਦੇ ਨਾਲ ਵਿਆਹ ਕਰਵਾਇਆ ਹੈ । Dia Shared Pic ਜਿਸ ਤੋਂ ਬਾਅਦ ਦੋਵਾਂ ਦੇ ਘਰ ਪੁੱਤਰ ਹੋਇਆ ਹੈ । ਜਿਸ ਦੀ ਜਾਣਕਾਰੀ ਬੀਤੇ ਦਿਨ ਦਿਆ ਮਿਰਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਸੀ ।  

0 Comments
0

You may also like