ਕੀ ਮਾਤਾ-ਪਿਤਾ ਬਨਣ ਲਈ ਨਯਨਤਾਰਾ ਤੇ ਵਿਗਨੇਸ਼ ਨੇ ਕੀਤੀ ਸੈਰੋਗੇਸੀ ਨਿਯਮਾਂ ਦੀ ਉਲੰਘਣਾ ? ਪੜ੍ਹੋ ਪੂਰੀ ਖ਼ਬਰ

written by Pushp Raj | October 12, 2022 02:07pm

Nayanthara and Vignesh violate surrogacy rules : ਸਾਊਥ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਜੋੜੀ ਨਯਨਤਾਰਾ ਅਤੇ ਵਿਗਨੇਸ਼ ਹਾਲ ਹੀ ਵਿੱਚ ਦੋ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਬਣੇ ਹਨ। ਚਾਰ ਮਹੀਨੇ ਪਹਿਲਾਂ ਵਿਆਹ ਬੰਧਨ 'ਚ ਬੱਝੀ ਇਸ ਜੋੜੀ ਨੇ ਆਪਣੇ ਬੱਚਿਆਂ ਦੇ ਜਨਮ ਦੀ ਖੁਸ਼ਖਬਰੀ ਦੇ ਕੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ ਇਨ੍ਹੀਂ ਜਲਦ ਮਾਤਾ-ਪਿਤਾ ਬਨਣ ਨੂੰ ਲੈ ਕੇ ਇਸ ਜੋੜੀ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।

Image Source: Instagram

ਵਿਆਹ ਦੇ ਚਾਰ ਮਹੀਨੇ ਬਾਅਦ ਦੋ ਜੁੜਵਾ ਬੇਟਿਆਂ ਦਾ ਸਵਾਗਤ ਕਰਨ ਵਾਲੇ ਨਯਨਤਾਰਾ ਅਤੇ ਵਿਗਨੇਸ਼ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਸਰਪ੍ਰਾਈਜ਼ ਦਿੱਤਾ ਹੈ। ਇਹ ਖ਼ਬਰ ਸੁਣ ਕੇ ਜਿੱਥੇ ਕੁਝ ਲੋਕ ਹੈਰਾਨ ਰਹਿ ਗਏ, ਉੱਥੇ ਹੀ ਕੁਝ ਪ੍ਰਸ਼ੰਸਕਾਂ ਨੇ ਇਸ ਕਪਲ ਦੀ ਖੁਸ਼ੀ 'ਚ ਸ਼ਾਮਿਲ ਹੋ ਕੇ ਦੋਵਾਂ ਨੂੰ ਵਧਾਈ ਦਿੱਤੀ। ਹਾਲਾਂਕਿ ਕਿ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਨਯਨਤਾਰਾ ਅਤੇ ਵਿਗਨੇਸ਼ ਦੇ ਇੰਨੀ ਜਲਦੀ ਮਾਤਾ-ਪਿਤਾ ਬਣਨਾ ਪਸੰਦ ਨਹੀਂ ਕੀਤਾ ਅਤੇ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ।

ਨਯਨਤਾਰਾ ਤੇ ਵਿਗਨੇਸ਼ ਲਈ ਇਹ ਮਾਮਲਾ ਹੌਲੀ-ਹੌਲੀ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਕਿਉਂਕਿ ਇਸ ਜੋੜੇ 'ਤੇ ਹੁਣ ਸੈਰੋਗੇਸੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਸੋਮਵਾਰ ਨੂੰ ਨਯਨਤਾਰਾ ਤੇ ਵਿਗਨੇਸ਼ਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਮਾਤਾ-ਪਿਤਾ ਬਨਣ ਦੀ ਜਾਣਕਾਰੀ ਦਿੱਤੀ ਸੀ।

Nayanthara welcomes twins with husband Vignesh Shivan, see pictures Image Source: Instagram

ਜੋੜੇ ਵੱਲੋਂ ਮਾਪੇ ਬਨਣ ਦੀ ਜਾਣਕਾਰੀ ਦੇਣ ਦੇ ਮਹਿਜ਼ ਕੁਝ ਸਮੇਂ ਬਾਅਦ ਹੀ ਸੋਸ਼ਲ ਮੀਡੀਆ ਉੱਤੇ ਕੁਝ ਲੋਕਾਂ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਲੈ ਕੇ ਤਾਮਿਲਨਾਡੂ ਸਰਕਾਰ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰਨਗੇ, ਕੀ ਸੱਚਮੁੱਚ ਇਸ ਜੋੜੇ ਨੇ ਭਾਰਤ ਵਿੱਚ ਸੈਰੋਗੇਸੀ ਕਾਨੂੰਨ ਅਤੇ ਇਸ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਦੇ ਲਈ ਸੈਲੀਬ੍ਰੀਟੀ ਕਪਲ ਤੋਂ ਬੱਚਿਆਂ ਦੇ ਜਨਮ ਸਬੰਧੀ ਜਾਣਕਾਰੀ ਤੇ ਸੈਰੋਗੇਸੀ ਸਬੰਧੀ ਜਵਾਬ ਦੀ ਮੰਗ ਕੀਤੀ ਜਾਵੇਗੀ।

ਕਿਆਸ ਲਗਾਏ ਜਾ ਰਹੇ ਹਨ ਕਿ ਜੂਨ 'ਚ ਵਿਆਹ ਕਰਨ ਵਾਲੇ ਇਸ ਜੋੜੇ ਨੇ ਸੈਰੋਗੇਟ ਮਾਂ ਦੀ ਵਰਤੋਂ ਕੀਤੀ ਸੀ। ਭਾਰਤ ਵਿੱਚ, ਸੈਰੋਗੇਸੀ (ਰੈਗੂਲੇਸ਼ਨ) ਐਕਟ, 2021, ਦਸੰਬਰ ਵਿੱਚ ਪਾਸ ਹੋਣ ਅਤੇ 25 ਜਨਵਰੀ, 2022 ਨੂੰ ਲਾਗੂ ਹੋਣ ਤੋਂ ਬਾਅਦ ਵਪਾਰਕ ਸੈਰੋਗੇਸੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।ਮੌਜੂਦਾ ਸਮੇਂ ਵਿੱਚ ਮਹਿਜ਼ ਪਰਉਪਕਾਰੀ ਸੈਰੋਗੇਸੀ ਦੀ ਆਗਿਆ ਹੈ। ਜਿਸ ਦਾ ਮਤਲਬ ਹੈ ਕਿ ਸੈਰੋਗੇਟ ਮਾਂ ਨੂੰ ਡਾਕਟਰੀ ਖਰਚਿਆਂ ਨੂੰ ਛੱਡ ਕੇ ਕੋਈ ਮਿਹਨਤਾਨਾ ਜਾਂ ਹੋਰ ਮੁਦਰਾ ਪ੍ਰੋਤਸਾਹਨ ਨਹੀਂ ਮਿਲੇਗਾ। ਇਸ ਤੋਂ ਇਲਾਵਾ ਸੈਰੋਗੇਟ ਮਾਂ ਦਾ ਜੋੜੇ ਨਾਲ ਜੈਨੇਟਿਕ ਤੌਰ 'ਤੇ ਸੰਬਧਿਤ ਹੋਣਾ ਜ਼ਰੂਰੀ ਹੈ।

Image Source: Instagram

ਹੋਰ ਪੜ੍ਹੋ: ਕਰਵਾ ਚੌਥ 2022: ਵਿਆਹ ਤੋਂ ਬਾਅਦ ਪਹਿਲੀ ਵਾਰ ਮਨਾਉਣਗੀਆਂ ਇਹ ਅਭਿਨੇਤਰੀਆਂ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਹਲਾਂਕਿ ਕਈ ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਨਯਨਤਾਰਾ ਨੇ ਸਰੋਗੇਸੀ ਦਾ ਰਸਤਾ ਚੁਣ ਕੇ ਸਹੀ ਨਹੀਂ ਕੀਤਾ। ਸੈਰੋਗੇਸੀ ਬਾਰੇ ਕਈ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਵਿਸ਼ੇਸ਼ ਮਾਮਲਿਆਂ ਨੂੰ ਛੱਡ ਕੇ ਜਨਵਰੀ 2022 ਤੋਂ ਦੇਸ਼ ਵਿੱਚ ਸੈਰੋਗੇਸੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਇਸ ਕਾਰਨ ਨਯਨਤਾਰਾ ਅਤੇ ਵਿਗਨੇਸ਼ ਸ਼ਿਵਨ ਕਾਨੂੰਨ ਦੇ ਨਿਸ਼ਾਨੇ 'ਤੇ ਹਨ।

You may also like