ਕੀ ਕਰੀਨਾ ਕਪੂਰ ਦੇ ਘਰ ਆਈ ਗੁੱਡ ਨਿਊਜ਼ ? ਤਸਵੀਰਾਂ ਵਾਇਰਲ

written by Rupinder Kaler | February 20, 2021

ਅਫਵਾਹਾਂ ਦਾ ਬਾਜਾਰ ਗਰਮ ਹੋਵੇ ਤਾਂ ਅਫਵਾਹ ਵੀ ਸੱਚ ਹੀ ਲੱਗਣ ਲੱਗ ਜਾਂਦੀ ਹੈ, ਅਜਿਹਾ ਹੀ ਕੁਝ ਹੋ ਰਿਹਾ ਹੈ ਕਰੀਨਾ ਕਪੂਰ ਨਾਲ । ਦਰਅਸਲ ਕਰੀਨਾ ਕਪੂਰ ਦੇ ਪ੍ਰਸ਼ੰਸਕਾਂ ਵਿੱਚ ਕਰੀਨਾ ਕਪੂਰ ਦੀ ਪ੍ਰੈਗਨੇਂਸੀ ਨੂੰ ਲੈ ਕੇ ਕਾਫੀ ਐਕਸਾਈਟਮੈਂਟ ਬਣੀ ਹੋਈ ਹੈ । ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਕਰੀਨਾ ਨੇ ਦੂਜੇ ਬੱਚੇ ਨੂੰ ਜਨਮ ਦੇ ਦਿੱਤਾ ਹੈ ।

kareena Image from naina's instagram
ਹੋਰ ਪੜ੍ਹੋ : ਵਿਵੇਕ ਓਬਰਾਏ ਨੇ ਪਤਨੀ ਨਾਲ ਕੀਤੀ ਬਾਈਕ ਦੀ ਸਵਾਰੀ ਤਾਂ ਪੁਲਿਸ ਨੇ ਕੀਤੀ ਕਾਰਵਾਈ
kareena  Image from naina's instagram
ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਇਸ ਤਰ੍ਹਾਂ ਦੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖਕੇ ਕਿਹਾ ਜਾ ਸਕਦਾ ਹੈ ਕਿ ਕਰੀਨਾ ਨੇ ਦੂਜੇ ਬੱਚੇ ਨੂੰ ਜਨਮ ਦੇ ਦਿੱਤਾ ਹੈ । ਇਹਨਾਂ ਤਸਵੀਰਾਂ ਵਿੱਚ ਤੈਮੂਰ ਅਲੀ ਛੋਟੇ ਜਿਹੇ ਬੱਚੇ ਨੂੰ ਆਪਣੀ ਗੋਦੀ ‘ਚ ਲੈ ਕੇ ਬੈਠਾ ਹੈ ।
Image from kareena kapoor's instagram
ਜਿਸ ਨੂੰ ਦੇਖ ਕੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਬੇਬੋ ਦਾ ਨਿਊ ਬੋਰਨ ਬੇਬੀ ਹੈ । ਤੁਹਾਨੂੰ ਦੱਸ ਦੇਈਏ ਕਿ ਐਸੀ ਵੈਸੀ ਕੋਈ ਗੱਲ ਨਹੀ ਹੈ ਤੇ ਇਹ ਤਸਵੀਰ ਇੱਕ ਸਾਲ ਪੁਰਾਣੀ ਹੈ ਜਿਸ ਨੂੰ ਐਕਟਰਸ ਦੀ ਸਹੇਲੀ ਨੈਨਾ ਸ਼ੋਨੀ ਨੇ ਕਲਿੱਕ ਕੀਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰੀਨਾ ਦੀ ਡਿਲੀਵਰੀ ਡੇਟ ਪੰਦਰਾਂ ਫਰਵਰੀ ਦੀ ਸੀ ਪਰ ਸਮਾਂ ਜਿਆਦਾ ਹੋ ਗਿਆ ਤੇ ਡਿਲੀਵਰੀ ਕਦੇ ਵੀ ਹੋ ਸਕਦੀ ਹੈ ।

0 Comments
0

You may also like