Advertisment

ਕੀ ਰਾਜ ਬਰਾੜ ਦੀ ਇਸ ਆਦਤ ਬਾਰੇ ਤੁਸੀਂ ਜਾਣਦੇ ਸੀ, ਜੇ ਨਹੀਂ ਜਾਣਦੇ ਤਾਂ ਜਾਣ ਲਵੋ

author-image
By Rupinder Kaler
New Update
ਕੀ ਰਾਜ ਬਰਾੜ ਦੀ ਇਸ ਆਦਤ ਬਾਰੇ ਤੁਸੀਂ ਜਾਣਦੇ ਸੀ, ਜੇ ਨਹੀਂ ਜਾਣਦੇ ਤਾਂ ਜਾਣ ਲਵੋ
Advertisment
ਰਾਜ ਬਰਾੜ (Raj Brar) ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ਜਿਹੜੇ ਕਿ ਅੱਜ ਵੀ ਕੁਝ ਲੋਕਾਂ ਦੀ ਪਹਿਲੀ ਪਸੰਦ ਹਨ । ਰਾਜ ਬਰਾੜ ਇੱਕ ਵਧੀਆ ਗੀਤਕਾਰ, ਗਾਇਕ, ਅਦਾਕਾਰ ਤੇ ਸੰਗੀਤ ਨਿਰਦੇਸ਼ਕ ਸੀ । ਭਾਵੇਂ ਰਾਜ ਬਰਾੜ (Raj Brar) ਦੀ ਮੌਤ 2016 ਵਿੱਚ ਹੋ ਗਈ ਸੀ ਪਰ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਜੋ ਕੰਮ ਕੀਤਾ ਉਹ ਉਸ ਨੂੰ ਅਮਰ ਬਣਾ ਜਾਂਦਾ ਹੈ । ਕਾਮਯਾਬੀ ਦੀ ਬੁਲੰਦੀ ਤੇ ਪਹੁੰਚ ਕੇ ਵੀ ਰਾਜ ਬਰਾੜ ਵਿੱਚ ਹੋਰ ਕਲਾਕਾਰਾਂ ਵਾਲਾ ਹੰਕਾਰ ਨਹੀਂ ਸੀ । ਉਹ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਸੀ । publive-image   ਹੋਰ ਪੜ੍ਹੋ :
Advertisment
ਗੁਰਲੇਜ ਅਖਤਰ ਅਤੇ ਦੀਪਾ ਬਿਲਾਸਪੁਰੀ ਦਾ ਗੀਤ ‘ਮੋਟੀ ਅੱਖ’ ਰਿਲੀਜ਼ publive-image ਰਾਜ ਬਰਾੜ (Raj Brar) ਦੀ ਧੀ ਸਵੀਤਾਜ ਬਰਾੜ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ ਅਤੇ ਪੰਜਾਬੀ ਸੰਗੀਤ ਅਤੇ ਫਿਲਮ ਉਦਯੋਗ ਨਾਲ ਜੁੜ ਗਈ ਹੈ । ਸਵੀਤਾਜ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸ ਦੇ ਪਿਤਾ ਵਿੱਚ ਬਹੁਤ ਸਾਰੀਆਂ ਚੰਗੀਆਂ ਆਦਤਾਂ ਸਨ । ਜਿਹੜੀਆਂ ਕਿ ਉਹ ਵੀ ਅਪਨਾਉਣਾ ਚਾਹੁੰਦੀ ਹੈ । ਸਵੀਤਾਜ ਨੇ ਦੱਸਿਆ ਕਿ ਉਸ ਦੇ ਪਿਤਾ (Raj Brar) ਬਹੁਤ ਨਰਮ ਸੁਭਾਅ ਵਾਲਾ ਵਿਅਕਤੀ ਸੀ । publive-image ਉਹ ਹਰ ਇੱਕ ਵਿਅਕਤੀ ਨੂੰ ਬੜੇ ਪਿਆਰ ਨਾਲ ਮਿਲਦਾ ਸੀ, ਜੋ ਵੀ ਉਸ ਕੋਲ ਆਉਂਦਾ । ਸਵੀਤਾਜ ਨੇ ਆਪਣੇ ਪਿਤਾ ਦੀ ਇਕ ਆਦਤ ਵੀ ਦੱਸੀ । ਸਵੀਤਾਜ ਮੁਤਾਬਿਕ ਰਾਜ ਬਰਾੜ ਆਪਣੀ ਸਵੇਰ ਦੀ ਚਾਹ ਘਰ ਦੇ ਬਾਹਰ ਪੀਂਦਾ ਸੀ ਤਾਂ ਜੋ ਉਹ ਲੋਕਾਂ ਮਿਲ ਸਕੇ । ਉਸ ਕੋਲ ਆਉਣ ਵਾਲੇ ਉਸ ਨਾਲ ਚੰਗੀ ਗੱਲਬਾਤ ਕਰ ਸਕਣ ।ਸਵੀਤਾਜ ਨੇ ਕਿਹਾ ਕਿ ਉਹ ਵੀ ਆਪਣੇ ਪਿਤਾ ਦੀ ਤਰ੍ਹਾਂ ਬਣਨਾ ਚਾਹੁੰਦੀ ਹੈ ਅਤੇ ਆਪਣੇ ਜੀਵਨ ਵਿੱਚ ਆਪਣੇ ਪਿਤਾ (Raj Brar) ਦਾ ਨਿਮਰ ਰਵੱਈਆ ਅਪਣਾਉਣਾ ਚਾਹੁੰਦੀ ਹੈ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment