
Guess Who: ਪ੍ਰਸ਼ੰਸਕ ਬਾਲੀਵੁੱਡ ਕਲਾਕਾਰਾਂ ਨਾਲ ਜੁੜੀ ਹਰ ਚੀਜ਼ ਨੂੰ ਜਾਣਨ ਲਈ ਬਹੁਤ ਉਤਸੁਕ ਰਹਿੰਦੇ ਹਨ। ਕਲਾਕਾਰਾਂ ਦੀਆਂ ਆਉਣ ਵਾਲੀਆਂ ਫਿਲਮਾਂ ਹੋਣ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਜਾਂ ਫਿਰ ਬਚਪਨ ਦੀਆਂ ਤਸਵੀਰਾਂ। ਇਨ੍ਹੀਂ ਦਿਨੀਂ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਰਹਿੰਦੀਆਂ ਹਨ।
ਹੋਰ ਪੜ੍ਹੋ : ਮਲਾਇਕਾ ਅਰੋੜਾ ਦੀ ਪ੍ਰੈਗਨੈਂਸੀ 'ਤੇ ਸਾਹਮਣੇ ਆਇਆ ਅਰਜੁਨ ਕਪੂਰ ਦਾ ਜਵਾਬ, ਕਿਹਾ- ‘ਸਾਡੀ ਨਿੱਜੀ ਜ਼ਿੰਦਗੀ ਤੋਂ...’

ਹੁਣ ਬਾਲੀਵੁੱਡ ਦੇ ਇੱਕ ਹੋਰ ਸੁਪਰਸਟਾਰ ਕਲਾਕਾਰ ਦੀ ਬਚਪਨ ਦੀ ਫੋਟੋ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਰਿਹਾ ਹੈ ਕਿ ਇਹ ਸੁਪਰਸਟਾਰ ਕੌਣ ਹੈ।

ਫੋਟੋ 'ਚ ਨਜ਼ਰ ਆ ਰਹੀ ਇਸ ਕੁੜੀ ਨੇ 90 ਦੇ ਦਹਾਕੇ 'ਚ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਇਹ ਕੁੜੀ ਵੱਡੀ ਹੋ ਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਬਣ ਗਈ। ਇਸ ਨੇ ਇੱਕ ਤੋਂ ਵੱਧ ਹਿੱਟ ਫਿਲਮਾਂ ਦਿੱਤੀਆਂ ਹਨ। ਹਿੰਦੀ ਫਿਲਮਾਂ ਤੋਂ ਇਲਾਵਾ ਨੇਪਾਲੀ ਮੂਲ ਦੀ ਇਸ ਅਦਾਕਾਰਾ ਨੇ ਨੇਪਾਲੀ, ਤਾਮਿਲ, ਤੇਲਗੂ ਮਲਿਆਲਮ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਜੇਕਰ ਤੁਸੀਂ ਅਜੇ ਤੱਕ ਇਸ ਬੱਚੀ ਨੂੰ ਨਹੀਂ ਪਹਿਚਾਣਿਆ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ 90 ਦੇ ਦਹਾਕੇ ਦੀ ਸਟਾਰ ਅਦਾਕਾਰਾ ਮਨੀਸ਼ਾ ਕੋਇਰਾਲਾ ਦੇ ਬਚਪਨ ਦੀ ਫੋਟੋ ਹੈ। ਮਨੀਸ਼ਾ ਕੋਇਰਾਲਾ ਦਾ ਜਨਮ 16 ਅਗਸਤ 1970 ਨੂੰ ਕਾਠਮੰਡੂ, ਨੇਪਾਲ ਵਿੱਚ ਹੋਇਆ ਸੀ। ਦੱਸ ਦਈਏ ਉਨ੍ਹਾਂ ਦੇ ਪਿਤਾ ਦਾ ਨਾਮ ਪ੍ਰਕਾਸ਼ ਕੋਇਰਾਲਾ ਅਤੇ ਮਾਤਾ ਦਾ ਨਾਮ ਸੁਸ਼ਮਾ ਕੋਇਰਾਲਾ ਹੈ। ਉਸਦੇ ਪਿਤਾ ਨੇਪਾਲ ਦੀ ਰਾਜਨੀਤੀ ਵਿੱਚ ਇੱਕ ਕੈਬਨਿਟ ਮੰਤਰੀ ਸਨ। ਉਹ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਬਿਸ਼ਵੇਸ਼ਵਰ ਪ੍ਰਸਾਦ ਕੋਇਰਾਲਾ ਦੀ ਪੋਤੀ ਹੈ।