ਸ਼ੌਹਰਤ ਦੇ ਨਾਲ ਨਾਲ ਜ਼ਾਇਦਾਦ ਦੇ ਮਾਮਲੇ ’ਚ ਵੀ ਆਪਣੇ ਭਰਾਵਾਂ ਤੋਂ ਕੋਹਾਂ ਅੱਗੇ ਹਨ ਇਹ ਅਦਾਕਾਰ

written by Rupinder Kaler | December 13, 2019

ਕਿਸੇ ਪ੍ਰਸ਼ੰਸਕ ਨੂੰ ਉਸ ਦੇ ਫੈਵਰੇਟ ਹੀਰੋ ਹੀਰੋਇਨ ਦੀ ਹਰ ਆਦਤ ਜਾਂ ਪਸੰਦ ਦਾ ਪਤਾ ਹੁੰਦਾ ਹੈ । ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਆਪਣੀ ਪਸੰਦ ਦੇ ਅਦਾਕਾਰ ਦੇ ਪਰਿਵਾਰ ਬਾਰੇ ਜਾਣਦੇ ਹੋਣਗੇ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਗੇ ਉਹਨਾਂ ਅਦਾਕਾਰਾਂ ਬਾਰੇ ਜਿਹੜੇ ਸ਼ੌਹਰਤ ਦੇ ਨਾਲ ਨਾਲ ਦੌਲਤ ਦੇ ਮਾਮਲੇ ਵਿੱਚ ਵੀ ਆਪਣੇ ਭਰਾਵਾਂ ਤੋਂ ਕੋਹਾਂ ਅੱਗੇ ਹਨ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਲਮਾਨ ਖ਼ਾਨ ਤੇ ਉਹਨਾਂ ਦੇ ਭਰਾ ਸੋਹੇਲ ਖ਼ਾਨ ਤੇ ਅਰਬਾਜ਼ ਖ਼ਾਨ ਬਾਰੇ । ਸਲਮਾਨ ਦੇ ਦੋਹਾਂ ਭਰਾਵਾਂ ਨੂੰ ਫ਼ਿਲਮਾਂ ਵਿੱਚ ਸਲਮਾਨ ਖ਼ਾਨ ਵਰਗੀ ਪਹਿਚਾਣ ਨਹੀਂ ਮਿਲੀ ਪਰ ਦੌਲਤ ਦੇ ਮਾਮਲੇ ਵਿੱਚ ਸਲਮਾਨ ਖ਼ਾਨ ਆਪਣੇ ਭਰਾਵਾਂ ਤੋਂ ਕਾਫੀ ਅੱਗੇ ਹਨ ।ਸਲਮਾਨ ਖ਼ਾਨ ਦੀ ਕੁਲ ਜ਼ਾਇਦਾਦ 310 ਮਿਲੀਅਨ ਡਾਲਰ ਹੈ, ਜਦੋਂ ਕਿ ਸੋਹੇਲ ਖ਼ਾਨ ਦੀ ਕੁਲ ਜ਼ਾਇਦਾਦ 10 ਮਿਲੀਅਨ ਡਾਲਰ ਹੈ । ਦੂਜੇ ਨੰਬਰ ਤੇ ਅਜੇ ਦੇਵਗਨ ਆਉਂਦੇ ਹਨ । ਅਜੇ ਦੇਵਗਨ ਬਾਲੀਵੁੱਡ ਦੇ ਵੱਡੇ ਅਦਾਕਾਰ ਹਨ । ਪਰ ਉਹਨਾਂ ਦੇ ਭਰਾ ਅਨਿਲ ਦੇਵਗਨ ਵੀ ਇੰਡਸਟਰੀ ਵਿੱਚ ਹਨ । ਇਹ ਬਹੁਤ ਘੱਟ ਲੋਕ ਜਾਣਦੇ ਹਨ । ਅਨਿਲ ਫ਼ਿਲਮ ਡਾਇਰੈਕਟਰ ਹਨ । ਉਹਨਾਂ ਨੇ ਕਈ ਫ਼ਿਲਮਾਂ ਡਾਇਰੈਕਟ ਕੀਤੀਆਂ ਹਨ ਪਰ ਉਹਨਾਂ ਨੂੰ ਜ਼ਿਆਦਾ ਕਾਮਯਾਬੀ ਨਹੀਂ ਮਿਲੀ ਜਿੰਨ੍ਹੀ ਅਜੇ ਦੇਵਗਨ ਨੂੰ ਮਿਲੀ ਹੈ । ਅਜੇ ਦੌਲਤ ਦੇ ਮਾਮਲੇ ਵਿੱਚ ਵੀ ਅਨਿਲ ਤੋਂ ਕਈ ਗੁਣਾ ਅੱਗੇ ਹਨ । ਅਜੇ ਦੇਵਗਨ 30 ਮਿਲੀਅਨ ਡਾਲਰ ਜ਼ਾਇਦਾਦ ਦੇ ਮਾਲਕ ਹਨ ਜਦੋਂ ਕਿ ਅਨਿਲ 1 ਮਿਲੀਅਨ ਡਾਲਰ ਜ਼ਾਇਦਾਦ ਦੇ ਮਾਲਕ ਹਨ । ਅਨਿਲ ਕਪੂਰ ਬਾਲੀਵੁੱਡ ਦੇ ਐਵਰਗਰੀਨ ਅਦਾਕਾਰ ਹਨ ਪਰ ਉਹਨਾਂ ਦੇ ਭਰਾ ਸੰਜੇ ਕਪੂਰ ਨੂੰ ਉਹਨਾਂ ਜਿੰਨ੍ਹੀ ਕਾਮਯਾਬੀ ਨਹੀਂ ਮਿਲੀ । ਅਨਿਲ ਕਪੂਰ ਦੀ ਕੁੱਲ ਜ਼ਾਇਦਾਦ 12 ਮਿਲੀਅਨ ਡਾਲਰ ਹੈ ਜਦੋਂ ਕਿ ਸੰਜੇ ਕਪੂਰ 5 ਮਿਲੀਅਨ ਡਾਲਰ ਜ਼ਾਇਦਾਦ ਦੇ ਮਾਲਕ ਹਨ । ਅਨੁਪਮ ਖੇਰ ਨੇ 500 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਜਦੋਂ ਕਿ ਉਹਨਾਂ ਦੇ ਛੋਟੇ ਭਰਾ ਰਾਜੂ ਖੇਰ ਨੇ ਵੀ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਸੀ ਪਰ ਉਹ ਅਨੁਪਮ ਵਾਂਗ ਕਾਮਯਾਬ ਨਹੀ ਹੋਏ । ਅਨੁਪਮ ਦੀ ਕੁਲ ਜ਼ਾਇਦਾਦ 70 ਮਿਲੀਅਨ ਡਾਲਰ ਦੀ ਹੈ ਜਦੋਂ ਕਿ ਉਹਨਾਂ ਦੇ ਭਰਾ ਰਾਜੂ ਖੇਰ ਦੀ ਜ਼ਾਇਦਾਦ 5 ਮਿਲੀਅਨ ਡਾਲਰ ਹੈ ।

0 Comments
0

You may also like