ਦੇਖੋ ਵੀਡੀਓ : ਸ਼ਹਿਨਾਜ਼ ਗਿੱਲ ਨੇ ਆਪਣੇ ਅੰਦਾਜ਼ ‘ਚ ਗਾਇਆ ‘ਦਿਲ ਦੀਆਂ ਗੱਲਾਂ’ ਗੀਤ, ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ

written by Lajwinder kaur | October 20, 2020

ਪੰਜਾਬੀ ਐਕਟਰੈੱਸ ਸ਼ਹਿਨਾਜ਼ ਗਿੱਲ ਜਿਸ ਨੇ ‘ਬਿੱਗ ਬੌਸ 13’ ‘ਚ ਆਪਣੇ ਚੁਲਬੁਲੇ ਅੰਦਾਜ਼ ਦੇ ਨਾਲ ਖੂਬ ਵਾਹ ਵਾਹੀ ਖੱਟੀ ਹੈ । ਭਾਵੇਂ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ ਦੀ ਟਰਾਫੀ ਨਹੀਂ ਜਿੱਤੀ ਪਰ ਉਹ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ ਹੈ ।

inside pic of shehnaaz gill and arjun kanungo ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੇ ਪਤੀ ਲਈ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਦਿੱਤੀ ਜਨਮ ਦਿਨ ਦੀ ਵਧਾਈ, ਪ੍ਰਸ਼ੰਸਕਾਂ ਵੀ ਕਮੈਂਟਸ ਕਰਕੇ ਕਰ ਰਹੇ ਨੇ ਬਰਥਡੇਅ ਵਿਸ਼

ਸ਼ਹਿਨਾਜ਼ ਗਿੱਲ ਨੇ ਆਪਣੇ ਅੰਦਾਜ਼ ‘ਚ ਸਲਮਾਨ ਖ਼ਾਨ ਦਾ ਸੁਪਰ ਹਿੱਟ ਗੀਤ ਦਿਲ ਦੀਆਂ ਗੱਲਾਂ ਨੂੰ ਗਾਇਆ ਹੈ । ਇਸ ਗੀਤ ਚ ਸ਼ਹਿਨਾਜ਼ ਗਿੱਲ ਤੇ ਅਰਜੁਨ ਕਾਨੂੰਗੋ ਦੀ ਜੁਗਲਬੰਦੀ ਸੁਣਨ ਮਿਲ ਰਹੀ ਹੈ । ਇਸ ਗਾਣੇ ਨੂੰ ਸ਼ਹਿਨਾਜ਼ ਗਿੱਲ ਨੇ ਆਪਣੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ । ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ । ਜਿਸ ਕਰਕੇ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ ।

shehnaaz gill and arjun

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕ ਜਿਵੇਂ ਗੈਰੀ ਸੰਧੂ, ਜੱਸੀ ਗਿੱਲ, ਗੁਰੀ ਸਣੇ ਕਈ ਗਾਇਕਾਂ ਦੇ ਨਾਲ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ ।

shehnaaz gill picture

0 Comments
0

You may also like