'ਦਿਲ ਦੀਆਂ ਗੱਲਾਂ' ਦੇ ਟਰੇਲਰ ਦੀ ਧੱਕ ਜਾਰੀ, ਯੂ ਟਿਊਬ 'ਤੇ ਛਾਇਆ ਟਰੈਂਡਿੰਗ 'ਚ, ਦੇਖੋ ਵੀਡੀਓ

Written by  Aaseen Khan   |  April 14th 2019 01:53 PM  |  Updated: April 14th 2019 01:53 PM

'ਦਿਲ ਦੀਆਂ ਗੱਲਾਂ' ਦੇ ਟਰੇਲਰ ਦੀ ਧੱਕ ਜਾਰੀ, ਯੂ ਟਿਊਬ 'ਤੇ ਛਾਇਆ ਟਰੈਂਡਿੰਗ 'ਚ, ਦੇਖੋ ਵੀਡੀਓ

'ਦਿਲ ਦੀਆਂ ਗੱਲਾਂ' ਦੇ ਟਰੇਲਰ ਦੀ ਧੱਕ ਜਾਰੀ, ਯੂ ਟਿਊਬ 'ਤੇ ਛਾਇਆ ਟਰੈਂਡਿੰਗ 'ਚ, ਦੇਖੋ ਵੀਡੀਓ : 13 ਅਪ੍ਰੈਲ ਨੂੰ ਪਰਮੀਸ਼ ਵਰਮਾ ਅਤੇ ਵਾਮੀਕਾ ਗੱਬੀ ਦੀ ਆਉਣ ਵਾਲੀ ਫ਼ਿਲਮ 'ਦਿਲ ਦੀਆਂ ਗੱਲਾਂ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਵਾਮੀਕਾ ਗੱਬੀ ਜਿੰਨ੍ਹਾਂ ਦਾ ਫ਼ਿਲਮ 'ਚ ਕਿਰਦਾਰ ਨਤਾਸ਼ਾ ਵੜੈਚ ਦਾ ਹੈ ਅਤੇ ਜਿਹੜੀ ਆਪਣੇ ਆਪ ਨੂੰ ਸ਼ੋਸ਼ਲ ਮੀਡੀਆ ਸਟਾਰ ਦੱਸਦੀ ਹੈ। ਉੱਥੇ ਹੀ ਪਰਮੀਸ਼ ਵਰਮਾ ਫ਼ਿਲਮ 'ਚ ਲਾਡੀ ਨਾਮ ਦੇ ਅੰਤਰਰਾਸ਼ਟਰੀ ਵਿਦਿਆਰਥੀ ਦਾ ਕਿਰਦਾਰ ਨਿਭਾ ਰਹੇ ਹਨ। ਜਿਹੜੇ ਇੱਕ ਦੇਸੀ ਅਤੇ ਪਿੰਡਾਂ ਵਾਲੇ ਮਾਹੌਲ ਚੋਂ ਉੱਠ ਵਿਦੇਸ਼ 'ਚ ਪੜ੍ਹਨ ਲਈ ਗਿਆ ਹੈ।

ਇਹ ਫ਼ਿਲਮ ਇੱਕ ਰੋਮਾਂਟਿਕ ਡਰਾਮਾ ਫ਼ਿਲਮ ਹੋਣ ਵਾਲੀ ਹੈ ਜਿਸ 'ਚ ਇਮੋਸ਼ਨਲ ਡਰਾਮੇ ਦੇ ਨਾਲ ਨਾਲ ਕਾਮੇਡੀ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ। ਲਾਡੀ 'ਤੇ ਨਤਾਸ਼ਾ ਵੜੈਚ 'ਚ ਪਿਆਰ ਹੁੰਦਾ ਹੈ ਝਗੜਾ ਹੁੰਦਾ ਹੈ ਅਤੇ ਫਿਰ ਇਕੱਠੇ ਹੁੰਦੇ ਹਨ। ਫ਼ਿਲਮ ਦੇ ਟਰੇਲਰ 'ਚ ਹਰ ਇੱਕ ਤਰਾਂ ਦਾ ਰੰਗ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦਾ ਟਰੇਲਰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਹੁਣ ਤੱਕ ਯੂ ਟਿਊਬ 'ਤੇ ਟਰੇਲਰ ਨੂੰ 2 ਮਿਲੀਅਨ ਦੇ ਕਰੀਬ ਵਿਊਜ਼ ਹੋ ਚੁੱਕੇ ਹਨ ਅਤੇ ਟਰੇਲਰ ਟਰੈਂਡਿੰਗ ਲਿਸਟ 'ਚ ਚੱਲ ਰਿਹਾ ਹੈ।

 

View this post on Instagram

 

Who’s been following my Mumbai Edit Sessions on Snapchat and insta ? Trailer ready, Comment if you want it ??

A post shared by Parmish Verma (@parmishverma) on

ਫ਼ਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਖ,ਰੂਬੀ ਅਤੇ ਸੰਦੀਪ ਬਾਂਸਲ ਹੋਰਾਂ ਨੇ।

ਹੋਰ ਵੇਖੋ : ਪਰਮੀਸ਼ ਵਰਮਾ ਤੇ ਵਾਮੀਕਾ ਗੱਬੀ ਦੀ ਲਵ ਸਟੋਰੀ 'ਚ ਆਉਣਗੇ ਕਈ ਮੋੜ, ਫਿਲਮ 'ਦਿਲ ਦੀਆਂ ਗੱਲਾਂ' ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

dil diyan gallan trailer released parmish verma wamiqa gabbi dil diyan gallan and blackia

ਸਪੀਡ ਰਿਕਾਰਡਜ਼ ਅਤੇ ਪਿਟਾਰਾ ਟਾਲਕੀਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਇਹ ਫ਼ਿਲਮ ਦਿਲ ਦੀਆਂ ਗੱਲਾਂ 3 ਮਈ ਨੂੰ ਵੱਡੇ ਪਰਦੇ 'ਤੇ ਧੱਕ ਪਾਉਂਦੀ ਨਜ਼ਰ ਆਵੇਗਾ। ਦਿਲ ਦੀਆਂ ਗੱਲਾਂ ਦੇ ਨਾਲ 3 ਮਈ ਨੂੰ ਹੀ ਦੇਵ ਖਰੌੜ ਦੀ ਫ਼ਿਲਮ ਬਲੈਕੀਆ ਵੀ ਰਿਲੀਜ਼ ਹੋਣ ਜਾ ਰਹੀ ਹੈ ਦੇਖਣਾ ਹੋਵੇਗਾ ਆਖਿਰ ਸਭ ਤੋਂ ਵੱਧ ਧੱਕ ਪਰਮੀਸ਼ ਵਰਮਾ ਪਾਉਂਦੇ ਹਨ ਜਾਂ ਦੇਵ ਖਰੌੜ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network