
ਜੱਸ ਬਾਜਵਾ ਅਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ 'ਦਿਲ ਜੱਟ 'ਤੇ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਜੱਸ ਬਾਜਵਾ ਨੇ ਹੀ ਲਿਖੇ ਨੇ ਜਦਕਿ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ ।ਗੀਤ ਦਾ ਵੀਡਿਓ ਅਰਵਿੰਦਰ ਖਹਿਰਾ ਨੇ ਤਿਆਰ ਕੀਤਾ ਹੈ ।ਇਹ ਗੀਤ ਇੱਕ ਰੋਮਾਂਟਿਕ ਗੀਤ ਹੈ । ਇਹ ਸਟਾਈਲਿਸਟ ਜੱਟ ਕੁੜੀ ਨੂੰ ਨਸੀਹਤ ਦਿੰਦਾ ਨਜ਼ਰ ਆਉਂਦਾ ਹੈ ਕਿ ਉਹ ਜ਼ਿਆਦਾ ਉਸ ਵੱਲ ਨਾ ਵੇਖੇ ਕਿਉਂਕਿ ਇਸ ਸੋਹਣੇ ਸੁਨੱਖੇ 'ਤੇ ਸਟਾਈਲਿਸਟ ਜੱਟ 'ਤੇ ਉਸ ਦਾ ਦਿਲ ਆ ਸਕਦਾ ਹੈ ।
[embed]https://www.youtube.com/watch?v=KqUpihiTttw[/embed]
ਪਰ ਨਖਰੀਲੀ ਕੁੜੀ ਵੀ ਅੱਗੋਂ ਜਵਾਬ ਦਿੰਦੀ ਹੈ ਕਿ ਉਸ ਦਾ ਦਿਲ ਵੀ ਏਨਾ ਵੀ ਸੁਖਾਲਾ 'ਤੇ ਸਸਤਾ ਨਹੀਂ ਕਿ ਉਸ ਦਾ ਦਿਲ ਕੋਈ ਪਹਿਲੀ ਤੱਕਣੀ 'ਚ ਲੁੱਟ ਕੇ ਲੈ ਜਾਵੇਗਾ । ਇਸ ਦੇ ਨਾਲ ਹੀ ਜੱਸ ਬਾਜਵਾ ਨੇ ਆਪਣੇ ਗੀਤ ਦੇ ਇਸ ਜੱਟ ਦੇ ਸਟਾਈਲ ਦੀ ਵੀ ਗੱਲ ਕੀਤੀ ਹੈ ਜੋ ਬ੍ਰਾਂਡੇਡ ਕੱਪੜੇ ਅਤੇ ਚੀਜ਼ਾਂ ਰੱਖਣ ਦਾ ਸ਼ੁਕੀਨ ਹੈ ।

ਜਿਸ ਦੇ ਜਵਾਬ 'ਚ ਨਖਰੀਲੀ ਕੁੜੀ ਵੀ ਜਵਾਬ ਦਿੰਦੀ ਹੈ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ ਕਿਉਂਕਿ ਡਿਜ਼ਾਇਨਰ ਸੂਟ ਪਾਉਣਾ ਅਤੇ ਫੈਸ਼ਨ ਦਾ ਟਰੈਂਡ ਉਹ ਖੁਦ ਹੀ ਚਲਾਉਂਦੀ ਹੈ ਅਤੇ ਇਸ ਟਰੈਂਡ ਨੂੰ ਹੋਰ ਮੁਟਿਆਰਾਂ ਵੀ ਫਾਲੋ ਕਰਦੀਆਂ ਨੇ । ਇਹ ਨਖਰੀਲੀ ਮੁਟਿਆਰ ਜਿਸ ਸੂਟ ਨੂੰ ਇੱਕ ਵਾਰ ਪਾ ਲੈਂਦੀ ਹੈ ਫਿਰ ਉਸ ਨੂੰ ਰਿਪੀਟ ਨਹੀਂ ਕਰਦੀ ,ਭਾਵੇਂ ਉਹ ਸੱਤਰ ਹਜ਼ਾਰ ਦਾ ਕਿਉਂ ਨਾ ਹੋਵੇ । ਜੱਸ ਬਾਜਵਾ ਨੇ ਜੱਟ ਦੇ ਸਟਾਈਲ ਉਸਦੀ ਲੁਕ ਨੂੰ ਆਪਣੇ ਹੀ ਅੰਦਾਜ਼ 'ਚ ਪੇਸ਼ ਕਰਨ ਦੀ ਨਿਵੇਕਲੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਸਰੋਤਿਆਂ ਦਾ ਵੀ ਹੁੰਗਾਰਾ ਮਿਲ ਰਿਹਾ ਹੈ ।
