ਗਾਇਕ ਗੁਰਨਾਮ ਭੁੱਲਰ ਦਾ ਇਹ ਗੀਤ ਦੋ ਦਿਲਾਂ ਦੇ ਪਿਆਰ ਨੂੰ ਕਰਦਾ ਹੈ ਬਿਆਨ, ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  April 29th 2020 03:12 PM  |  Updated: April 29th 2020 03:12 PM

ਗਾਇਕ ਗੁਰਨਾਮ ਭੁੱਲਰ ਦਾ ਇਹ ਗੀਤ ਦੋ ਦਿਲਾਂ ਦੇ ਪਿਆਰ ਨੂੰ ਕਰਦਾ ਹੈ ਬਿਆਨ, ਸਰੋਤਿਆਂ ਨੂੰ ਆ ਰਿਹਾ ਪਸੰਦ

ਗਾਇਕ ਗੁਰਨਾਮ ਭੁੱਲਰ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਦਾ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ‘ਦਿਲ ਨਹੀਂ ਮੰਨਦਾ’ ਟਾਈਟਲ ਹੇਠ ਆਇਆ ਇਹ ਗੀਤ ਸੈਡ ਸੌਂਗ ਹੈ ਅਤੇ ਇਸ ਗੀਤ ਨੂੰ ਆਪਣੀ ਬਹੁਤ ਹੀ ਖੂਬਸੂਰਤ ਆਵਾਜ਼ ਦੇ ਨਾਲ ਗੁਰਨਾਮ ਭੁੱਲਰ ਨੇ ਸ਼ਿੰਗਾਰਿਆ ਹੈ ।

https://www.instagram.com/p/B_jTF-NnaVm/

ਗੀਤ ਦੇ ਬੋਲ ਸੱਤਾ ਸ਼ਿਵਗੜ੍ਹ ਨੇ ਲਿਖੇ ਨੇ ਅਤੇ ਮਿਊਜ਼ਿਕ ਪੰਜਾਬੀ ਕੌਪਸ ਵੱਲੋਂ ਦਿੱਤਾ ਗਿਆ ਹੈ ।ਇਸ ‘ਚ ਇੱਕ ਅਜਿਹੇ ਪ੍ਰੇਮੀ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੀ ਮਹਿਬੂਬਾ ਨੁੰ ਕਹਿੰਦਾ ਹੈ ਕਿ ਤੂੰ ਛੱਡ ਦੇ ਮੈਨੂੰ, ਪਰ ਇਸ ਤੇ ਪ੍ਰੇਮਿਕਾ ਕਹਿੰਦੀ ਹੈ ਕਿ ਉਹ ਅਜਿਹਾ ਨਹੀਂ ਕਰ ਸਕਦੀ, ਕਿਉਂਕਿ ਉਸ ਦਾ ਦਿਲ ਨਹੀਂ ਮੰਨਦਾ । ਗਾਇਕ ਗੁਰਨਾਮ ਭੁੱਲਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਡਾਇਮੰਡ ਦੀ ਝਾਂਜਰ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B_hxQmmn9Do/

ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵੀ ਵਿਖਾਈ ਹੈ ਅਤੇ ਉਨ੍ਹਾਂ ਦੀ ਫ਼ਿਲਮ ‘ਗੁੱਡੀਆਂ ਪਟੋਲੇ’ ਅਤੇ ਹਾਲ ‘ਚ ਉਨ੍ਹਾਂ ਦੀ ਫ਼ਿਲਮ ‘ਸੁਰਖ਼ੀ ਬਿੰਦੀ’ ਆਈ ਸੀ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਨਵੇਂ ਗੀਤ ‘ਦਿਲ ਨਹੀਂ ਮੰਨਦਾ’ ਨੂੰ ਵੀ ਸਰੋਤੇ ਓਨਾਂ ਹੀ ਪਿਆਰ ਦੇਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network