ਇਸ ਵਜ੍ਹਾ ਕਰਕੇ ਫ਼ਿਲਮ ‘ਦਿਲ ਤੋ ਪਾਗਲ ਹੈ’ ’ਚ ਕੋਈ ਵੀ ਹੀਰੋਇਨ ਮਾਧੁਰੀ ਦੀਕਸ਼ਿਤ ਨਾਲ ਕੰਮ ਨਹੀਂ ਸੀ ਕਰਨਾ ਚਾਹੁੰਦੀ

written by Rupinder Kaler | June 10, 2020

ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਯਸ਼ ਚੋਪੜਾ ਆਪਣੀ ਹਰ ਫ਼ਿਲਮ ਵਿੱਚ ਇਮੋਸ਼ਨ ਅਤੇ ਰਿਸ਼ਤਿਆਂ ਨੂੰ ਖੂਬਸੂਰਤੀ ਨਾਲ ਦਿਖਾਉਣ ਲਈ ਜਾਣੇ ਜਾਂਦੇ ਹਨ । ਜਿਸ ਸਮੇਂ ਪਰਿਵਾਰ ਤੇ ਵਿਆਹ ਤੇ ਫ਼ਿਲਮਾਂ ਬਣ ਰਹੀਆਂ ਸਨ ਉਸ ਸਮੇਂ ਯਸ਼ ਚੋਪੜਾ ਦੋਸਤੀ ਤੇ ਪਿਆਰ ਦੀ ਇੱਕ ਮਾਡਰਨ ਕਹਾਣੀ ਲੈ ਕੇ ਆਏ ਸਨ ।ਜੀ ਹਾਂ ਇੱਥੇ ਅਸੀਂ ਗੱਲ ਕਰ ਰਹੇ ਹਾਂ ਸ਼ਾਹਰੁਖ ਖ਼ਾਨ, ਕਰਿਸ਼ਮਾ ਕਪੂਰ ਤੇ ਮਾਧੁਰੀ ਦੀਕਸ਼ਿਤ ਸਟਾਰਰ ਫ਼ਿਲਮ ‘ਦਿਲ ਤੋ ਪਾਗਲ ਹੈ’ ਦੀ । https://www.instagram.com/p/CBNbctPA9cs/ ਇਸ ਫ਼ਿਲਮ ਵਿੱਚ ਹਰ ਚੀਜ਼ ਦਿਖਾਈ ਗਈ ਸੀ, ਜਿਸ ਕਰਕੇ ਇਹ ਫ਼ਿਲਮ ਮੀਲ ਪੱਥਰ ਸਾਬਿਤ ਹੋਈ । ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਫ਼ਿਲਮ ‘ਚ ਨਿਸ਼ਾ ਦਾ ਕਿਰਦਾਰ ਨਿਭਾਉਣ ਲਈ ਯਸ਼ ਚੋਪੜਾ ਨੇ ਕਰਿਸ਼ਮਾ ਕਪੂਰ ਤੋਂ ਇਲਾਵਾ ਜੂਹੀ ਚਾਵਲਾ ਸਮੇਤ ਹੋਰ ਕਈ ਹੀਰੋਇਨਾਂ ਨੂੰ ਆਫਰ ਦਿੱਤਾ ਸੀ । ਇਸ ਫ਼ਿਲਮ ਵਿੱਚ ਕਰਿਸ਼ਮਾ ਕਪੂਰ ਨੇ ਸ਼ਾਹਰੁਖ ਦੇ ਕਿਰਦਾਰ ਰਾਹੁਲ ਦੀ ਬਚਪਨ ਦੀ ਦੋਸਤ ਨਿਸ਼ਾ ਦਾ ਕਿਰਦਾਰ ਨਿਭਾਇਆ ਸੀ, ਇਸ ਕਿਰਦਾਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਪਰ ਨਿਸ਼ਾ ਦਾ ਕਿਰਦਾਰ ਕਰਨ ਤੋਂ ਪਹਿਲਾ ਕਰਿਸ਼ਮਾ ਕਪੂਰ ਨੇ ਵੀ ਨਾਂਹ ਕਰ ਦਿੱਤੀ ਸੀ । ਕਰਿਸ਼ਮਾ ਯਸ਼ ਦੀ ਪਹਿਲੀ ਪਸੰਦ ਸੀ ਪਰ ਉਹ ਇਹ ਕਿਰਦਾਰ ਨਹੀਂ ਕਰਨਾ ਚਾਹੁੰਦੀ ਸੀ । ਇਸ ਲਈ ਯਸ਼ ਨੇ ਮਨੀਸ਼ਾ ਕੋਇਰਾਲਾ ਨੂੰ ਵੀ ਇਸ ਕਿਰਦਾਰ ਦੀ ਆਫਰ ਦਿੱਤੀ ਸੀ ਪਰ ਉਸ ਨੇ ਵੀ ਨਾਂਹ ਕਰ ਦਿੱਤੀ ਸੀ । ਜਿਸ ਤੋਂ ਬਾਅਦ ਯਸ਼ ਨੇ ਨਿਸ਼ਾ ਦਾ ਰੋਲ ਜੂਹੀ ਨੂੰ ਆਫ਼ਰ ਕੀਤਾ ਸੀ । ਕਹਿੰਦੇ ਹਨ ਕਿ ਇਹ ਉਹ ਸਮਾਂ ਸੀ ਜਦੋਂ ਜੂਹੀ ਤੇ ਮਾਧੁਰੀ ਬਾਲੀਵੁੱਡ ਦੀਆਂ ਟਾਪ ਦੀਆਂ ਹੀਰੋਇਨਾਂ ਸਨ, ਜਿਸ ਕਰਕੇ ਦੋਹਾਂ ਵਿਚਾਲੇ ਤਕੜਾ ਮੁਕਾਬਲਾ ਚੱਲਦਾ ਸੀ । ਜਿਸ ਕਰਕੇ ਜੂਹੀ ਮਾਧੁਰੀ ਦੇ ਮੁਕਾਬਲੇ ਛੋਟਾ ਤੇ ਸੈਕੇਂਡਰੀ ਰੋਲ ਨਹੀਂ ਕਰਨਾ ਚਾਹੁੰਦੀ ਸੀ । ਯਸ਼ ਨੇ ਨਿਸ਼ਾ ਦੇ ਰੋਲ ਲਈ ਕਾਜੋਲ ਤੇ ਰਵੀਨਾ ਟੰਡਨ ਨੂੰ ਵੀ ਅਪਰੋਚ ਕੀਤਾ ਸੀ ਪਰ ਕਿਸੇ ਨੇ ਵੀ ਹਾਂ ਨਹੀਂ ਕੀਤੀ ਜਿਸ ਤੋਂ ਬਾਅਦ ਯਸ਼ ਨੇ ਕਰਿਸ਼ਮਾ ਕਪੂਰ ਨੂੰ ਇਸ ਰੋਲ ਲਈ ਕਿਸੇ ਤਰੀਕੇ ਮਨਾ ਲਿਆ ਸੀ ।

0 Comments
0

You may also like