ਗੁਰ ਚਾਹਲ ਤੇ ਅਫ਼ਸਾਨਾ ਖ਼ਾਨ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਦਿਲਾ ਹਿੰਮਤ ਕਰ’

written by Rupinder Kaler | January 08, 2020

‘ਝਾਂਜਰ ਤੇਰੇ ਪੈਰੀਂ’, ’10 ਸਾਲ ਜ਼ਿੰਦਗੀ’ ਵਰਗੇ ਹਿੱਟ ਗੀਤ ਦੇਣ ਵਾਲੇ ਗੁਰ ਚਾਹਲ ਨਵਾਂ ਗਾਣਾ ਲੈ ਕੇ ਆ ਰਹੇ ਹਨ । ‘ਦਿਲਾ ਹਿੰਮਤ ਕਰ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਵਿੱਚ ਇਸ ਵਾਰ ਅਫ਼ਸਾਨਾ ਖ਼ਾਨ ਵੀ ਆਪਣੀ ਆਵਾਜ਼ ਦੇ ਰਹੀ ਹੈ । ਇਹ ਗੀਤ 9 ਜਨਵਰੀ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਨੂੰ ਲੈ ਕੇ ਗੁਰ ਚਾਹਲ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਕਿਉਂਕਿ ਗੁਰ ਚਾਹਲ ਦੇ ਨਾਲ ਅਫ਼ਸਾਨਾ ਖਾਨ ਆ ਰਹੀ ਹੈ । ਜਿਸ ਤਰ੍ਹਾਂ ਦਾ ਗੁਰ ਚਾਹਲ ਦੇ ਗਾਣੇ ਦਾ ਪੋਸਟਰ ਹੈ ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਸੈਡ ਸੌਂਗ ਹੋਵੇਗਾ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹੈਪੀ ਕੋਟਭਾਈ ਨੇ ਲਿਖੇ ਹਨ ਤੇ ਮਿਊਜ਼ਿਕ ਗੋਲਡ ਬੁਆਏ ਨੇ ਤਿਆਰ ਕੀਤਾ ਹੈ । https://www.instagram.com/p/B7BFWr5F1ez/

0 Comments
0

You may also like