ਹਰੀਸ਼ ਵਰਮਾ ਦੀ ਆਵਾਜ਼ ‘ਚ ਰੋਮਾਂਟਿਕ ਗੀਤ ‘ਦਿਲਾ ਮੇਰਿਆ’ ਰਿਲੀਜ਼

Written by  Shaminder   |  July 21st 2020 04:21 PM  |  Updated: July 21st 2020 04:21 PM

ਹਰੀਸ਼ ਵਰਮਾ ਦੀ ਆਵਾਜ਼ ‘ਚ ਰੋਮਾਂਟਿਕ ਗੀਤ ‘ਦਿਲਾ ਮੇਰਿਆ’ ਰਿਲੀਜ਼

ਹਰੀਸ਼ ਵਰਮਾ ਦੀ ਆਵਾਜ਼ ‘ਚ ਗੀਤ ‘ਦਿਲਾ ਮੇਰਿਆ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਾਸ ਵੱਲੋਂ ਲਿਖੇ ਗਏ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਅਕਾਸ਼ ਜੰਡੂ ਨੇ । ਗੀਤ ਨੂੰ ਟਾਈਮਜ਼ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ਨੂੰ ਅਦਾਕਾਰ ਅਤੇ ਗਾਇਕ ਹਰੀਸ਼ ਵਰਮਾ ਅਤੇ ਹਿਮਾਂਸ਼ੀ ਪਰਾਸ਼ਰ ‘ਤੇ ਫ਼ਿਲਮਾਇਆ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ।

https://www.instagram.com/p/CC3q3QsB-zm/

ਜਿਸ ‘ਚ ਇੱਕ ਮੁੰਡੇ ਤੇ ਕੁੜੀ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਮੁੰਡਾ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਕੁੜੀ ਦੇ ਸਾਹਮਣੇ ਬਿਆਨ ਨਹੀਂ ਕਰ ਪਾਉਂਦਾ । ਜਦੋਂ ਤੱਕ ਬਿਆਨ ਕਰਦਾ ਹੈ, ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ਅਤੇ ਉਸ ਦਾ ਵਿਆਹ ਕਿਤੇ ਹੋਰ ਤੈਅ ਹੋ ਜਾਂਦਾ ਹੈ ।

https://www.instagram.com/p/CCz2DoCB7S7/

ਜਿਸ ਕਰਕੇ ਮੁੰਡੇ ਕੋਲ ਸਿਵਾਏ ਪਛਤਾਵੇ ਦੇ ਕੁਝ ਹੋਰ ਨਹੀਂ ਰਹਿ ਜਾਂਦਾ। ਹਰੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਗੀਤ ਗਾਏ ਹਨ । ਉਨ੍ਹਾਂ ਨੇ ਗੀਤਾਂ ਦੇ ਨਾਲ ਨਾਲ ਪਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਉਨ੍ਹਾਂ ਦੀ ਜਲਦ ਹੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ ਵੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਉਹ ‘ਲਾਈਏ ਜੇ ਯਾਰੀਆਂ’ ਫ਼ਿਲਮ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network