ਦਿਲਬਾਗ ਸਿੰਘ ਦਾ ਨਵਾਂ ਗੀਤ 'ਵੈਫਲ' ਹੋਇਆ ਰਿਲੀਜ਼ ,ਸਰੋਤਿਆਂ ਨੂੰ ਆ ਰਿਹਾ ਪਸੰਦ 

Written by  Shaminder   |  October 16th 2018 10:56 AM  |  Updated: October 16th 2018 10:56 AM

ਦਿਲਬਾਗ ਸਿੰਘ ਦਾ ਨਵਾਂ ਗੀਤ 'ਵੈਫਲ' ਹੋਇਆ ਰਿਲੀਜ਼ ,ਸਰੋਤਿਆਂ ਨੂੰ ਆ ਰਿਹਾ ਪਸੰਦ 

ਦਿਲਬਾਗ ਸਿੰਘ ਦਾ ਨਵਾਂ ਗੀਤ 'ਵੈਫਲ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਇੱਕ ਮੁਟਿਆਰ ਦੇ ਹੁਸਨ ਅਤੇ ਉਸ ਦੀਆਂ ਅਦਾਵਾਂ ਅਤੇ ਨਾਜ਼ ਨਖਰਿਆਂ ਦਾ ਜ਼ਿਕਰ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਜੀਤ ਅਮਨ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਜਯਮੀਤ ਨੇ । ਪਹਿਲਾਂ ਪੁਰਾਣੇ ਗੀਤਾਂ 'ਚ ਮੁਟਿਆਰਾਂ ਦੇ ਹੁਸਨ ਦੀ ਤਾਰੀਫ ਵੱਖਰੇ ਅੰਦਾਜ਼ 'ਚ ਕੀਤੀ ਜਾਂਦੀ ਸੀ

ਹੋਰ ਵੇਖੋ : ‘ਪੰਜਾਬੀ ਐਵੇਂ ਨੱਚਣਗੇ’ ਲੈਕੇ ਆ ਗਏ ਨੇ ਮਿਲਿੰਦ ਗਾਬਾ ‘ਤੇ ਦਿਲਬਾਗ ਸਿੰਘ

ਅਤੇ ਉਸ ਦੇ ਪਰਾਂਦੇ ,ਦੰਦਾਸੇ ਅਤੇ ਨੈਣਾਂ ਦੀ ਤਾਰੀਫ ਗਾਇਕ ਆਪਣੇ ਹੀ ਅੰਦਾਜ਼ 'ਚ ਕਰਦੇ ਸਨ ਪਰ ਹੁਣ ਸਮੇਂ ਦੇ ਬਦਲਾਅ ਦੇ ਨਾਲ ਨਾਲ ਅੱਜਕੱਲ੍ਹ ਦੇ ਗਾਇਕ ਸਮੇਂ ਅਤੇ ਸਰੋਤਿਆਂ ਦੀ ਪਸੰਦ ਨੂੰ ਧਿਆਨ 'ਚ ਰੱਖਦੇ ਹੋਏ ਗੀਤਾਂ 'ਚ ਕੰਮ ਕਰਨ ਵਾਲੀਆਂ ਮਾਡਲਾਂ ਨੂੰ ਆਧੁਨਿਕ ਕੱਪੜੇ ਪੁਆ ਕੇ ਹੀ ਗੀਤ ਸ਼ੂਟ ਕੀਤੇ ਜਾਂਦੇ ਨੇ ਅਤੇ ਉਨ੍ਹਾਂ ਦੀ ਹਾਈ ਹੀਲ ,ਟੋਪ ਅਤੇ ਜੀਨਸ ਦੀ ਗੱਲ ਕੀਤੀ ਜਾਂਦੀ ਹੈ । ਦਿਲਬਾਗ ਸਿੰਘ ਨੇ ਵੀ ਗੀਤ ਦੀ ਜ਼ਰੂਰਤ ਨੂੰ ਵੇਖਦਿਆਂ ਹੋਇਆਂ ਇਸ ਗੀਤ 'ਚ ਇੱਕ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਹੈ । ਇਸ ਗੀਤ ਦਾ ਵੀਡਿਓ ਵੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network