ਦਲੀਪ ਕੁਮਾਰ ਮਨਾ ਰਹੇ ਅੱਜ ਆਪਣਾ ਜਨਮ ਦਿਨ,ਜਨਮ ਦਿਨ 'ਤੇ ਜਾਣੋ ਦਲੀਪ ਕੁਮਾਰ ਅਤੇ ਮਧੂਬਾਲਾ ਦੀ ਮੁਹੱਬਤ 'ਚ ਕੌਣ ਬਣਿਆ ਸੀ ਰੋੜਾ

Written by  Shaminder   |  December 11th 2019 10:49 AM  |  Updated: December 11th 2019 10:49 AM

ਦਲੀਪ ਕੁਮਾਰ ਮਨਾ ਰਹੇ ਅੱਜ ਆਪਣਾ ਜਨਮ ਦਿਨ,ਜਨਮ ਦਿਨ 'ਤੇ ਜਾਣੋ ਦਲੀਪ ਕੁਮਾਰ ਅਤੇ ਮਧੂਬਾਲਾ ਦੀ ਮੁਹੱਬਤ 'ਚ ਕੌਣ ਬਣਿਆ ਸੀ ਰੋੜਾ

ਬਾਲੀਵੁੱਡ ਦੇ ਟ੍ਰੇਜਡੀ ਕਿੰਗ ਦਲੀਪ ਕੁਮਾਰ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ 'ਚ ਅਜਿਹਾ ਮੁਕਾਮ ਸਥਾਪਿਤ ਕੀਤਾ ਕਿ ਬੇਸ਼ੱਕ ਅੱਜ ਉਹ ਫ਼ਿਲਮੀ ਦੁਨੀਆ ਤੋਂ ਦੂਰ ਹਨ।ਪਰ aੁਨ੍ਹਾਂ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ । ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । 70 ਦੇ ਦਹਾਕੇ 'ਚ ਕੁੜੀਆਂ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੀਆਂ ਨਜ਼ਰ ਆਉਂਦੀਆਂ ਸਨ ।

ਹੋਰ ਵੇਖੋ:ਨਵਾਜ਼ੂਦੀਨ ਸਦੀਕੀ ਨੇ ਰਾਜੇਸ਼ ਖੰਨਾ, ਅਮਿਤਾਭ ਬੱਚਨ, ਦਲੀਪ ਕੁਮਾਰ ਨੂੰ ਵੀ ਛੱਡਿਆ ਪਿੱਛੇ, ਦਰਜ਼ ਹੋਣ ਵਾਲਾ ਹੈ ਇਹ ਨਵਾਂ ਰਿਕਾਰਡ

https://www.instagram.com/p/B1gy608HU6j/

 

ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਪੇਛਾਵਰ 'ਚ 11 ਦਸੰਬਰ 1922 ਨੂੰ  ਹੋਇਆ ਸੀ ।ਉਨ੍ਹਾਂ ਦਾ ਅਸਲੀ ਨਾਂਅ ਮੁਹੰਮਦ ਯੂਸਫ ਖ਼ਾਨ ਹੈ ਪਰ ਬਾਲੀਵੁੱਡ 'ਚ ਐਂਟਰੀ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਨਾਂਅ ਬਦਲ ਲਿਆ ਸੀ ।

https://www.instagram.com/p/BxnSM0Dn43l/

ਉਸ ਦੌਰ 'ਚ ਉਹ ਮਧੂਬਾਲਾ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਚਰਚਾ 'ਚ ਸਨ ।ਪਰ ਸਾਇਰਾ ਬਾਨੋ ਨਾਲ ਉਨ੍ਹਾਂ ਦਾ ਵਿਆਹ ਹੋਇਆ । ਸਾਇਰਾ ਅਤੇ ਦਲੀਪ ਕੁਮਾਰ ਨੇ1966 'ਚ ਵਿਆਹ ਕਰਵਾਇਆ ਸੀ ਉਸ ਸਮੇਂ ਸਾਇਰਾ ਸਿਰਫ਼ 22  ਸਾਲ ਦੀ ਸੀ । ਸਾਇਰਾ ਜਦੋਂ ਮਹਿਜ਼ ਬਾਰਾਂ ਸਾਲ ਦੀ ਸੀ ਜਦੋਂ ਉਹ ਦਲੀਪ ਕੁਮਾਰ ਨੂੰ ਪਸੰਦ ਕਰਨ ਲੱਗ ਪਈ ਸੀ ।

ਆਖਿਰਕਾਰ ਉਮਰ 'ਚ ਵੱਡਾ ਫਰਕ ਹੋਣ ਦੇ ਬਾਵਜੂਦ ਦਲੀਪ ਕੁਮਾਰ ਸਾਇਰਾ ਨੂੰ ਦਿਲ ਦੇ ਬੈਠੇ ਸਨ । ਹੁਣ ਗੱਲ ਕਰਦੇ ਹਾਂ ਦਲੀਪ ਕੁਮਾਰ ਅਤੇ ਮਧੂਬਾਲਾ ਦੀ ਮੁਹੱਬਤ ਸਿਰੇ ਨਾ ਚੜਣ ਦਾ ਕਾਰਨ । ਦਰਅਸਲ ਦੋਨਾਂ ਦੀ ਰਿਲੇਸ਼ਨਸ਼ਿਪ 'ਚ ਮਧੂਬਾਲਾ ਦੇ ਪਿਤਾ ਅਤਾਉਲਾ ਖ਼ਾਨ ਵਿਲੇਨ ਬਣੇ ਸਨ ਉਹ ਚਾਹੁੰਦੇ ਸਨ ਕਿ ਵਿਆਹ ਤੋਂ ਬਾਅਦ ਦਲੀਪ ਕੁਮਾਰ ਅਤੇ ਮਧੂਬਾਲਾ ਉਨ੍ਹਾਂ ਦੀ ਪ੍ਰੋਡਕਸ਼ਨ ਹੇਠ ਬਣਨ ਵਾਲੀਆਂ ਫ਼ਿਲਮਾਂ 'ਚ ਕੰਮ ਕਰਨ ।ਪਰ ਦਲੀਪ ਕੁਮਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਜਿਸ ਤੋਂ ਬਾਅਦ ਦੋਵੇਂ ਹਮੇਸ਼ਾ ਇੱਕ ਦੂਜੇ ਤੋਂ ਦੂਰ ਹੋ ਗਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network