ਉਮਰ ਦੀ ਇਸ ਦਹਿਲੀਜ਼ ‘ਚ ਦਿੱਗਜ ਐਕਟਰ ਦਲੀਪ ਕੁਮਾਰ ਕੁਝ ਇਸ ਤਰ੍ਹਾਂ ਆਉਂਦੇ ਨੇ ਨਜ਼ਰ, ਪਸੰਦੀਦਾ ਗੁਲਾਬੀ ਰੰਗ ਦੀ ਕਮੀਜ਼ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ

Written by  Lajwinder kaur   |  October 01st 2020 05:15 PM  |  Updated: October 01st 2020 05:15 PM

ਉਮਰ ਦੀ ਇਸ ਦਹਿਲੀਜ਼ ‘ਚ ਦਿੱਗਜ ਐਕਟਰ ਦਲੀਪ ਕੁਮਾਰ ਕੁਝ ਇਸ ਤਰ੍ਹਾਂ ਆਉਂਦੇ ਨੇ ਨਜ਼ਰ, ਪਸੰਦੀਦਾ ਗੁਲਾਬੀ ਰੰਗ ਦੀ ਕਮੀਜ਼ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ

ਹਿੰਦੀ ਫ਼ਿਲਮ ਜਗਤ ਦੇ ਦਿੱਗਜ ਐਕਟਰ ਦਲੀਪ ਕੁਮਾਰ ਜਿਨ੍ਹਾਂ ਨੂੰ ਬਾਲੀਵੁੱਡ ‘ਚ ਟ੍ਰੇਜਡੀ ਕਿੰਗ ਵਜੋਂ ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਦਾ ਅਸਲ ਨਾਂਅ ਮੁਹੰਮਦ ਯੂਸਫ ਖ਼ਾਨ ਹੈ । ਉਹ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ ।happy dilip kumar and saira bano

ਹੋਰ ਪੜ੍ਹੋ : ਪਿੰਡਾਂ ਵਾਲੀ ਬੁੱਢੀਆਂ ਵਾਂਗ ਗਾਉਂਦੀਆਂ ਨਜ਼ਰ ਆਈਆਂ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ, ਦਰਸ਼ਕਾਂ ਨੂੰ ਦੋਵਾਂ ਹੀਰੋਇਨਾਂ ਦਾ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਨਵੀਂ ਤਸਵੀਰ ਸਾਂਝੀ ਕੀਤੀ ਹੈ । ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਗੁਲਾਬੀ, ਪਸੰਦੀਦਾ ਕਮੀਜ਼, ਪਰਮਾਤਮਾ ਦੀ ਕ੍ਰਿਪਾ ਹਮੇਸ਼ਾ ਸਾਡਾ ਉੱਪਰ ਬਣੀ ਰਹੇ’ ।

dilip kumar tweet pink shirt photo

ਫੋਟੋ ‘ਚ ਦਲੀਪ ਕੁਮਾਰ ਆਪਣੀ ਪਤਨੀ ਸਾਇਰਾ ਬਾਨੋ ਦੇ ਨਾਲ ਦਿਖਾਈ ਦੇ ਰਹੇ ਨੇ । ਦੋਵੇਂ ਜਣੇ ਗੁਲਾਬੀ ਰੰਗ ਦੇ ਕਪੜਿਆਂ ‘ਚ ਨਜ਼ਰ ਆ ਰਹੇ ਹਨ । ਫੈਨਜ਼ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ।

tweets on dilip kumar pic

ਪ੍ਰਸ਼ੰਸਕ ਟਵੀਟ ਕਰਕੇ ਇਸ ਤਸਵੀਰ ਦੀ ਤਾਰੀਫ ਤਾਂ ਕਰ ਰਹੇ ਨੇ ਪਰ ਨਾਲ ਹੀ ਉਹ ਦਲੀਪ ਕੁਮਾਰ ਦੀਆਂ ਫ਼ਿਲਮਾਂ ਦੀਆਂ ਗੱਲਾਂ ਕਰ ਰਹੇ ਹਨ । 97 ਸਾਲਾਂ ਦੇ ਦਲੀਪ ਕੁਮਾਰ ਦੀਆਂ ਫ਼ਿਲਮਾਂ ਅੱਜ ਵੀ ਲੋਕਾਂ ਦੇ ਦਿਲੋਂ-ਦਿਮਾਗ ‘ਚ ਵੱਸੀਆਂ ਹੋਈਆਂ ਨੇ ।

dilip kumar bollywood actor


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network