ਦਿਲੀਪ ਕੁਮਾਰ ਦੀ ਸਿਹਤ ਮੁੜ ਤੋਂ ਹੋਈ ਖਰਾਬ

written by Shaminder | December 07, 2020

ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਰਹੇ ਦਿਲੀਪ ਕੁਮਾਰ ਦੀ ਸਿਹਤ ਇੱਕ ਵਾਰ ਮੁੜ ਤੋਂ ਖਰਾਬ ਹੋ ਗਈ ਹੈ । ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਸਭ ਨੂੰ ਦੁਆ ਕਰਨ ਲਈ ਆਖਿਆ ਹੈ । ਵਿਆਹ ਦੇ ਕਈ ਸਾਲਾਂ ਬਾਅਦ ਵੀ ਉਹ ਆਪਣੇ ਨਾਲੋਂ ਦਿਲੀਪ ਕੁਮਾਰ  ਕੁਮਾਰ ਦੀ ਜ਼ਿਆਦਾ ਦੇਖਭਾਲ ਕਰ ਰਹੀ ਹੈ। dilip kumar ਹਰ ਮੁਸ਼ਕਲ 'ਚ ਉਹ ਦਿਲੀਪ ਕੁਮਾਰ ਦਾ ਹੱਥ ਫੜ ਰਹੀ ਹੈ। ਇਸ ਦੇ ਨਾਲ ਹੀ ਦਿਲੀਪ ਕੁਮਾਰ ਦੀ ਸਿਹਤ ਖਰਾਬ ਦੱਸੀ ਜਾ ਰਹੀ ਹੈ।ਸਾਇਰਾ ਬਾਨੋ ਨੇ ਖ਼ੁਦ ਦਿਲੀਪ ਕੁਮਾਰ ਨੂੰ ਹੈਲਥ ਅਪਡੇਟ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਦਿਲੀਪ ਕੁਮਾਰ ਬਹੁਤ ਕਮਜ਼ੋਰ ਹੋ ਗਏ ਹਨ ਤੇ ਉਨ੍ਹਾਂ ਦੀ ਇਮਿਊਨਟੀ ਵੀ ਘੱਟ ਹੈ। ਕਈ ਵਾਰ ਉਹ ਹਾਲ ਤੱਕ ਆਉਂਦੇ ਹਨ ਅਤੇ ਫਿਰ ਕਮਰੇ 'ਚ ਵਾਪਸ ਚਲੇ ਜਾਂਦੇ ਹਨ। ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕਰੋ। ਅਸੀਂ ਹਰ ਦਿਨ ਰੱਬ ਦੇ ਸ਼ੁਕਰਗੁਜ਼ਾਰ ਹਾਂ। ਹੋਰ ਪੜ੍ਹੋ : ਛੋਟੇ ਭਰਾ ਦੀ ਮੌਤ ਤੋਂ ਬਾਅਦ ਦਿਲੀਪ ਕੁਮਾਰ ਦੇ ਇੱਕ ਹੋਰ ਭਰਾ ਅਹਿਸਾਨ ਖ਼ਾਨ ਦੀ ਕੋਰੋਨਾ ਨੇ ਲਈ ਜਾਨ
dilip kumar ਸਾਇਰਾ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਦੀ ਦੇਖਭਾਲ ਇਸ ਲਈ ਨਹੀਂ ਕਰਦੀ ਕਿਉਂਕਿ ਉਨ੍ਹਾਂ 'ਤੇ ਦਬਾਅ ਹੁੰਦਾ ਹੈ, ਪਰ ਉਹ ਉਨ੍ਹਾਂ ਨੂੰ ਗੂੜਾ ਪਿਆਰ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿਲੀਪ ਕੁਮਾਰ ਦੀ ਅਜਿਹੀ ਦੇਖਭਾਲ ਕਰਨ ਪਿੱਛੇ ਉਨ੍ਹਾਂ ਦਾ ਮਨੋਰਥ ਇਹ ਨਹੀਂ ਕਿ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਨ ਤੇ ਉਨ੍ਹਾਂ ਨੂੰ ਡਿਵੋਟਿਡ ਵਾਈਫ ਕਹਿਣ। dilip kumar ਸਾਇਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਛੂਹਣਾ ਅਤੇ ਉਸ ਨਾਲ ਰਹਿਣਾ ਮੇਰੇ ਲਈ ਸਭ ਤੋਂ ਚੰਗੀ ਚੀਜ਼ ਹੈ। ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਉਹ ਮੇਰੇ ਸਾਹ ਹਨ। ਦੱਸ ਦੇਈਏ ਕਿ 11 ਅਕਤੂਬਰ ਨੂੰ ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦੇ ਵਿਆਹ ਦੀ ਵਰ੍ਹੇਗੰਢ ਸੀ ਪਰ ਇਸ ਵਾਰ ਦਿਲੀਪ ਕੁਮਾਰ ਦੇ ਦੋ ਭਰਾਵਾਂ ਦੀ ਮੌਤ ਦੇ ਕਾਰਨ ਉਨ੍ਹਾਂ ਨੇ ਆਪਣੀ ਐਨੀਵਰਸਰੀ ਨਹੀਂ ਮਨਾਈ।  

0 Comments
0

You may also like