ਦਿਲਪ੍ਰੀਤ ਢਿੱਲੋਂ , ਕਰਨ ਔਜਲਾ ਤੇ ਸ਼੍ਰੀ ਬਰਾੜ ਦੀ ਤਿੱਕੜੀ ਕਰ ਗਈ ਕਮਾਲ ,ਦੇਖੋ ਵੀਡੀਓ

written by Aaseen Khan | December 02, 2018 05:56am

ਦਿਲਪ੍ਰੀਤ ਢਿੱਲੋਂ , ਕਰਨ ਔਜਲਾ ਤੇ ਸ਼੍ਰੀ ਬਰਾੜ ਦੀ ਤਿੱਕੜੀ ਕਰ ਗਈ ਕਮਾਲ : ਦਿਲਪ੍ਰੀਤ ਢਿੱਲੋਂ ਜਿਨ੍ਹਾਂ ਬਾਰੇ ਦੱਸਣ ਦੀ ਬਹੁਤੀ ਜ਼ਰੂਰਤ ਨਹੀਂ ਪੈਂਦੀ। ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਪਹਿਚਾਣ ਨਾਲ ਜਾਣੇ ਜਾਂਦੇ ਢਿੱਲੋਂਆ ਦੇ ਇਸ ਮੁੰਡੇ ਨੇ ਕਰਨ ਔਜਲਾ ਅਤੇ ਸ਼੍ਰੀ ਬਰਾੜ ਨਾਲ ਤਿੱਕੜੀ ਬਣਾ ਆਪਣਾ ਨਵਾਂ ਗਾਣਾ 'ਯਾਰ ਗਰਾਰੀ ਬਾਜ਼ ' ਰਿਲੀਜ਼ ਕਰ ਦਿੱਤਾ ਹੈ। ਗਾਣੇ ਨੂੰ 24 ਘੰਟਿਆ ਦੇ ਅੰਦਰ ਹੀ 13 ਲੱਖ ਤੋਂ ਵੀ ਵੱਧ ਲੋਕ ਵੇਖ ਚੁੱਕੇ ਹਨ।

https://www.youtube.com/watch?v=P4NkZVZhIpI

ਇਸ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿੱਖੇ ਹਨ ਅਤੇ ਗਾਣੇ ਨੂੰ ਸੰਗੀਤ ਦਿੱਤਾ ਹੈ ਮਸ਼ਹੂਰ ਜੋੜੀ 'ਦੇਸੀ ਕਰੁ' ਨੇ। ਗੀਤ 'ਚ ਮੰਨੇ ਪ੍ਰਮੰਨੇ ਗਾਇਕ , ਲਿਰਿਸਿਟ , ਅਤੇ ਮਿਊਜ਼ਿਕ ਕੰਪੋਜ਼ਰ ਕਰਨ ਔਜਲਾ ਅਤੇ ਸ਼੍ਰੀ ਬਰਾੜ ਨੇ ਰੈਪ ਦਾ ਤੜਕਾ ਵੀ ਲਗਾਇਆ ਹੈ। ਜੇਕਰ ਵੀਡੀਓ ਦੀ ਗੱਲ ਕਰੀਏ ਤਾਂ ਕੇਐੱਸਵੇ ਵੱਲੋਂ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ।ਇਸ ਗੀਤ ਨੂੰ 'ਸਾਗਾ ਮਿਊਜ਼ਿਕ' ਦੇ ਲੇਬਲ ਨਾਲ ਦਰਸ਼ਕਾਂ ਦੇ ਰੁ-ਬ-ਰੁ ਕੀਤਾ ਗਿਆ ਹੈ।

ਹੋਰ ਪੜ੍ਹੋ : 20 ਰੁਪਏ ਦੇ ਲੰਗਰ ਤੋਂ ਲੈਕੇ ਕਰੋੜਾਂ ਲੋਕਾਂ ਦੇ ਪੇਟ ਭਰਨ ਦੀ ਕਹਾਣੀ ਦੱਸਦਾ ਹਿੰਮਤ ਸੰਧੂ ਦਾ ਇਹ ਗੀਤ

new song of dilpreet dhillon

ਹਾਲੇ ਥੋੜੇ ਦਿਨ ਪਹਿਲਾਂ ਹੀ ਦਿਲਪ੍ਰੀਤ ਢਿੱਲੋਂ ਬਾਣੀ ਸੰਧੂ ਨਾਲ ਆਪਣਾ ਸਰਪੰਚੀ ਗੀਤ ਰਿਲੀਜ਼ ਕਰ ਕੇ ਹਟੇ ਹਨ ਅਤੇ ਹੁਣ ਬੈਕ ਟੂ ਬੈਕ ਯਾਰ ਗਰਾਰੀ ਬਾਜ਼ ਉਹਨਾਂ ਦਾ ਦੂਜਾ ਗਾਣਾ ਹੈ। ਇਹਨਾਂ ਦੋਨੋ ਗਾਣਿਆਂ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ ਅਤੇ ਦੋਨੋ ਗਾਣੇ ਸੁਪਰ ਹਿੱਟ ਸਾਬਿਤ ਹੋਏ ਹਨ।

You may also like