ਦੇਖੋ ਵੀਡੀਓ : ‘ਸੂਰਜ ਪੇ ਮੰਗਲ ਭਾਰੀ’ ਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦਿਲਜੀਤ ਦੋਸਾਂਝ ਦੇ ਰਾਹਾਂ ‘ਚ ਰੋੜਾ ਬਣੇ ਮਨੋਜ ਬਾਜਪਾਈ

written by Lajwinder kaur | October 21, 2020

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਿਨ੍ਹਾਂ ਦੀ ਬਾਲੀਵੁੱਡ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁੱਖ ਚੁੱਕਿਆ ਹੈ ।diljit dosanjh with Fatima Sana Shaikhਹੋਰ ਪੜ੍ਹੋ :  ‘ਕਦੀ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ’ ਗਾਣੇ ‘ਤੇ ਸ਼ਿਖਰ ਧਵਨ ਨੇ ਆਪਣੀ ਟੀਮ ਦੇ ਨਾਲ ਕੀਤੀ ਖੂਬ ਮਸਤੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਜੀ ਹਾਂ ਦਿਲਜੀਤ ਦੋਸਾਂਝ ਤੇ ਮਨੋਜ ਬਾਜਪਾਈ ਦੀ ਕਾਮੇਡੀ ਵਾਲੀ ਇਸ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਫ਼ਿਲਮ ’ਚ ਮਨੋਜ ਬਾਜਪਾਈ, ਦਿਲਜੀਤ ਦੁਸਾਂਝ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾਵਾਂ ’ਚ ਹਨ।

diljit dosanjh pic

ਟ੍ਰੇਲਰ ‘ਚ ਨਜ਼ਰ ਆ ਰਿਹਾ ਹੈ ਕਿ ਮਨੋਜ ਬਾਜਪਾਈ ਜਾਸੂਸ ਦੀ ਭੂਮਿਕਾ ਨਿਭਾ ਰਹੇ ਨੇ ਜੋ ਲਾੜਿਆਂ ਦੇ ਪਿਛੋਕੜ ਦੀ ਪੜਤਾਲ ਕਰਦਾ ਹੈ । ਮਨੋਜ ਬਾਜਪਾਈ ਕਰਕੇ ਦਿਲਜੀਤ ਦੋਸਾਂਝ ਦਾ ਰਿਸ਼ਤਾ ਨਹੀਂ ਹੋ ਪਾਉਂਦਾ । ਫਿਰ ਦਿਲਜੀਤ ਬਦਲਾ ਲੈਣ ਦੇ ਲਈ ਮਨੋਜ ਬਾਜਪਾਈ ਦੀ ਭੈਣ ਯਾਨੀ ਕਿ ਫਾਤਿਮਾ ਸਨਾ ਸ਼ੇਖ ਨੂੰ ਆਪਣੇ ਪਿਆਰ ਦੇ ਜਾਲ ‘ਚ ਫਸਾਉਂਦਾ ਹੈ ।

manoj pic1

 

ਇਸ ਤਰ੍ਹਾਂ ਦੋਵਾਂ ਦੇ ਵਿਚਕਾਰ ਝੜਪ ਹੁੰਦੀ ਹੈ ਤੇ ਕਹਾਣੀ ਨਵਾਂ ਮੋੜ ਲੈਂਦੀ ਹੈ । ਜਿਸ ਨੂੰ ਜਾਣਨ ਦੇ ਲਈ ਦਰਸ਼ਕਾਂ ਨੂੰ ਫ਼ਿਲਮ ਦੇਖਣੀ ਪਵੇਗੀ । ਤੁਸੀਂ ਵੀ ਕਮੈਂਟਸ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ‘ਸੂਰਜ ਪੇ ਮੰਗਲ ਭਾਰੀ’ ਫ਼ਿਲਮ ਦਾ ਟ੍ਰੇਲਰ ਕਿਵੇਂ ਦਾ ਲੱਗਿਆ ਹੈ ।

diljit from bollywood movie

 

 

 

You may also like