ਛੜਿਆਂ ਦੇ ਹੱਕ 'ਚ ਰਿਲੀਜ਼ ਹੋਇਆ 'ਛੜਾ' ਫ਼ਿਲਮ ਦਾ ਟਾਈਟਲ ਟਰੈਕ, ਦੇਖੋ ਵੀਡੀਓ

Written by  Aaseen Khan   |  May 25th 2019 11:37 AM  |  Updated: May 25th 2019 11:37 AM

ਛੜਿਆਂ ਦੇ ਹੱਕ 'ਚ ਰਿਲੀਜ਼ ਹੋਇਆ 'ਛੜਾ' ਫ਼ਿਲਮ ਦਾ ਟਾਈਟਲ ਟਰੈਕ, ਦੇਖੋ ਵੀਡੀਓ

ਛੜਿਆਂ ਦੇ ਹੱਕ 'ਚ ਰਿਲੀਜ਼ ਹੋਇਆ 'ਛੜਾ' ਫ਼ਿਲਮ ਦਾ ਟਾਈਟਲ ਟਰੈਕ, ਦੇਖੋ ਵੀਡੀਓ : ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦੇ ਟਰੇਲਰ ਤੋਂ ਬਾਅਦ ਟਾਈਟਲ ਟਰੈਕ ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਦਿਲਜੀਤ ਦੋਸਾਂਝ ਨੇ ਆਪਣੀ ਅਵਾਜ਼ ਦਿੱਤੀ ਹੈ। ਇਹ ਗੀਤ ਫ਼ਿਲਮ ਦੇ ਨਾਮ ਨੂੰ ਪੂਰੀ ਤਰਾਂ ਬਿਆਨ ਕਰਦਾ ਹੈ ਭਾਵ ਛੜਿਆਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਇਸ ਬਾਰੇ ਦੱਸਦਾ ਹੈ। ਦਿਲਜੀਤ ਦੋਸਾਂਝ ਨੇ ਗੀਤ ਨੂੰ ਗਾਇਆ ਵੀ ਸ਼ਾਨਦਾਰ ਹੈ ਜਿਸ ਨੂੰ ਸੁਣ ਪਿੰਡਾਂ 'ਚ ਲੱਗਦੇ ਪੁਰਾਣੇ ਅਖਾੜਿਆਂ ਦੀ ਯਾਦ ਵੀ ਆਉਂਦੀ ਹੈ।

ਗਾਣੇ ਦੇ ਬੋਲ ਲਿਖੇ ਹਨ ਗੀਤਕਾਰ ਗਾਇਕ ਅਤੇ ਅਦਾਕਾਰ ਹੈਪੀ ਰਾਏਕੋਟੀ ਹੋਰਾਂ ਨੇ ਅਤੇ ਮਿਊਜ਼ਿਕ ਦਿੱਤਾ ਹੈ ਨਾਮਵਰ ਮਿਊਜ਼ਿਕ ਡਾਇਰੈਕਟਰ ਨਿੱਕ ਧੰਮੂ ਨੇ। ਫ਼ਿਲਮ ਦੀ ਗੱਲ ਕਰੀਏ ਤਾਂ ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਦੀ ਕਹਾਣੀ, ਡਾਇਲਾਗਜ਼, ਅਤੇ ਸਕਰੀਨ ਪਲੇਅ ਵੀ ਜਗਦੀਪ ਸਿੱਧੂ ਦੀ ਹੀ ਰਚਨਾ ਹੈ। ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ।

ਹੋਰ ਵੇਖੋ : ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਦੇਖ ਜ਼ਿੰਦਗੀ 'ਚ ਨਹੀਂ ਮੰਨੋਗੇ ਕਦੇ ਹਾਰ

21 ਜੂਨ ਨੂੰ ਛੜਾ ਫਿਲਮ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।ਫ਼ਿਲਮ ਦੇ ਟਰੇਲਰ ਨੂੰ ਵੀ ਪੰਜਾਬੀਆਂ ਦੇ ਨਾਲ ਨਾਲ ਬਾਲੀਵੁੱਡ ਦੇ ਵੱਡੇ ਸਟਾਰਜ਼ ਵੱਲੋਂ ਵੀ ਪਸੰਦ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network