ਵਿਦੇਸ਼ਾਂ ‘ਚ ਦਿਲਜੀਤ ਦੋਸਾਂਝ ਦੀ ‘ਛੜਾ’ ਨੇ ਲੁੱਟਿਆ ਮੇਲਾ, ਇੰਡੀਆ ‘ਚ ਅੱਜ ਰਿਲੀਜ਼

Written by  Lajwinder kaur   |  June 21st 2019 09:50 AM  |  Updated: June 21st 2019 10:08 AM

ਵਿਦੇਸ਼ਾਂ ‘ਚ ਦਿਲਜੀਤ ਦੋਸਾਂਝ ਦੀ ‘ਛੜਾ’ ਨੇ ਲੁੱਟਿਆ ਮੇਲਾ, ਇੰਡੀਆ ‘ਚ ਅੱਜ ਰਿਲੀਜ਼

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਮੋਸਟ ਅਵੇਟਡ ਫ਼ਿਲਮ ‘ਛੜਾ’ ਜਿਹੜੀ ਅੱਜ ਇੰਡੀਆ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਵਿਦੇਸ਼ ‘ਚ ‘ਛੜਾ’ ਫ਼ਿਲਮ ਰਿਲੀਜ਼ ਹੋ ਚੁੱਕੀ ਹੈ ਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਦਰਸ਼ਕ ਛੜਾ ਫ਼ਿਲਮ ਦੀ ਖੂਬ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਇਹ ਫ਼ਿਲਮ 10 ਚੋਂ 10 ਨੰਬਰ ਵਾਲੀ ਹੈ।

ਹੋਰ ਵੇਖੋ:‘ਅਰਦਾਸ ਕਰਾਂ’ ਦੇ ਪਹਿਲੇ ਚੈਪਟਰ ਨੇ ਦਰਸ਼ਕਾਂ ਨੂੰ ਕੀਤਾ ‘SPEECHLESS’, ਕਮੈਂਟਸ ਕਰਕੇ ਕਿਹਾ ਇਹ...

ਦਿਲਜੀਤ ਦੋਸਾਂਝ ਜੋ ਕਿ ਕੈਨੇਡਾ 'ਚ ਆਪਣੇ ਮਿਊਜ਼ਿਕਲ ਟੂਰ ਉੱਤੇ ਗਏ ਹੋਏ ਹਨ। ਪਰ ਉਹ ਆਪਣੀ ਫ਼ਿਲਮ ਛੜਾ ਦੀ ਪੰਜਾਬ ਦੇ ਲੋਕਾਂ ਵੱਲੋਂ ਮਿਲਣ ਵਾਲੀ ਪ੍ਰਤੀਕਿਰਿਆ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜੇ ਗੱਲ ਕੀਤੀ ਜਾਵੇ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੀ ਤਾਂ ਉਨ੍ਹਾਂ ਨੂੰ ਨੀਰੂ ਤੇ ਦਿਲਜੀਤ ਦੀ ਜੋੜੀ ਖ਼ੂਬ ਪਸੰਦ ਆ ਰਹੀ ਹੈ। ਇਸ ਫ਼ਿਲਮ ਨੂੰ ਜਗਦੀਪ ਸਿੱਧੂ ਵੱਲੋਂ ਸ਼ਾਨਦਾਰ ਡਾਇਰੈਕਟ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਦੇ ਲੋਕਾਂ ਵੱਲੋਂ ਫ਼ਿਲਮ ਨੂੰ ਕੀ ਪ੍ਰਤੀਕਿਰਿਆ ਮਿਲਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network