ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੋੜੀ’ ਦੀ ਵੀ ਰਿਲੀਜ਼ ਡੇਟ ਤੋਂ ਉੱਠਿਆ ਪਰਦਾ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

written by Lajwinder kaur | March 04, 2021

ਹਰ ਇੱਕ ਨੂੰ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਮੁਰੀਦ ਬਨਾਉਣ ਵਾਲੇ ਪੰਜਾਬੀ ਸਟਾਰ ਕਲਾਕਾਰ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਜੀ ਹਾਂ ਪੰਜਾਬੀ ਫ਼ਿਲਮਾਂ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਤਿਆਰ ਨੇ। ਸਾਰੇ ਹੀ ਕਲਾਕਾਰ ਆਪਣੀ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਖੁਲਾਸਾ ਕਰ ਰਹੇ ਨੇ। ਜਿਸਦੇ ਚੱਲਦੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਆਪਣੀ ਫ਼ਿਲਮ ‘ਜੋੜੀ’ ਦੀ ਰਿਲੀਜ਼ ਡੇਟ ਤੋਂ ਪਰਦਾ ਉਠਾ ਦਿੱਤਾ ਹੈ।

diljit dosanjh with nimrat khaira image Image Source – instagram

ਹੋਰ ਪੜ੍ਹੋ : ਕਰਨ ਔਜਲਾ ਦੇ ‘Mexico Koka’ ਗੀਤ ਦੇ ਟੀਜ਼ਰ ਨੇ ਪਾਈ ਧੱਕ, ਛਾਇਆ ਟਰੈਂਡਿੰਗ ਚ ਨੰਬਰ ਇੱਕ ‘ਤੇ, ਦੇਖੋ ਟੀਜ਼ਰ

diljit dosanjh shared his instagram post Image Source – instagram

ਜੀ ਹਾਂ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦਾ ਮੋਸਟ ਅਵੇਟਡ ਫ਼ਿਲਮ ‘ਜੋੜੀ’ ਜੋ ਕਿ ਵਰਲਡ ਵਾਇਡ 24 ਜੂਨ 2021 ਨੂੰ ਰਿਲੀਜ਼ ਹੋਵੇਗੀ। ਗਾਇਕ ਦਿਲਜੀਤ ਦੋਸਾਂਝ ਨੇ ਨਿਮਰਤ ਖਹਿਰਾ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੱਤੀ ਹੈ । ਜੈਜ਼ੀ ਬੀ, ਹੈਪੀ ਰਾਏਕੋਟੀ, ਅੰਮ੍ਰਿਤ ਮਾਨ, ਦਰਸ਼ਨ ਔਲਖ ਤੇ ਕਈ ਨਾਮੀ ਪੰਜਾਬੀ ਕਲਾਕਾਰ ਕਾਮੈਂਟ ਕਰਕੇ ਵਧਾਈ ਦੇ ਰਹੇ ਨੇ। ਚਾਰ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ।

inside image of diljit dosanjh instagram post Image Source – instagram

ਇਹ ਫ਼ਿਲਮ ਰਿਦਮ ਬੁਆਏਜ਼ ਐਂਟਰਟੇਨਮੈਂਟ ਤੇ ਦੋਸਾਂਝਾਵਾਲਾ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ। ‘ਜੋੜੀ’ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ ਤੇ ਉਨ੍ਹਾਂ ਦੇ ਨਿਰਦੇਸ਼ਨ ਦੇ ਰੇਖ-ਦੇਖ ਹੇਠ ਹੀ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ । 24 ਜੂਨ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰੇਗੀ ।

 

 

View this post on Instagram

 

A post shared by DILJIT DOSANJH (@diljitdosanjh)

0 Comments
0

You may also like