Advertisment

ਫੈਸ਼ਨ ਇੰਡਸਟਰੀ ਵਿਚ ਵੀ ਹੋਈ ਦਿਲਜੀਤ ਦੋਸਾਂਝ ਦੀ ਐਂਟਰੀ, ਇਸ ਬ੍ਰਾਂਡ ਦੀ ਕਰ ਰਹੇ ਹਨ ਮਸ਼ਹੂਰੀ

author-image
By Gourav Kochhar
New Update
ਫੈਸ਼ਨ ਇੰਡਸਟਰੀ ਵਿਚ ਵੀ ਹੋਈ ਦਿਲਜੀਤ ਦੋਸਾਂਝ ਦੀ ਐਂਟਰੀ, ਇਸ ਬ੍ਰਾਂਡ ਦੀ ਕਰ ਰਹੇ ਹਨ ਮਸ਼ਹੂਰੀ
Advertisment

ਪਾਲੀਵੁੱਡ, ਬਾਲੀਵੁੱਡ ਦੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਬਾਲੀਵੁੱਡ ‘ਚ ਦਿਲਜੀਤ ਨੇ ਫ਼ਿਲਮ ‘ਉੜਤਾ ਪੰਜਾਬ’ ਨਾਲ ਡੈਬਿਊ ਕੀਤਾ ਤੇ ਹੁਣ ਅਗਲੇ ਮਹੀਨੇ ਯਾਨੀ ਕਿ ਜੂਨ ‘ਚ ਦਿਲਜੀਤ Diljit Dosanjh ਦੀ ਇੱਕ ਹੋਰ ਬਾਲੀਵੁੱਡ ਫ਼ਿਲਮ ‘ਸੂਰਮਾ’ ਆ ਰਹੀ ਹੈ, ਜੋ ਹਾਕੀ ‘ਤੇ ਆਧਾਰਿਤ ਹੈ। ‘ਸੂਰਮਾ’ ਸੰਦੀਪ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਹੈ।

Advertisment

Diljit Dosanjh

ਹੁਣ ਦਿਲਜੀਤ ਇੱਕ ਫੈਸ਼ਨ ਬ੍ਰੈਂਡ ਐੱਫ.ਬੀ.ਬੀ. ਦੇ ਬ੍ਰੈਂਡ ਅੰਬੈਸਡਰ ਵੀ ਬਣ ਗਏ ਹਨ। ਦਿਲਜੀਤ, ਇਸ ਬ੍ਰੈਂਡ ਦੀ ਮਰਦਾਂ ਲਈ ਪਾਰਟੀਵੀਅਰ, ਕੈਜ਼ੂਅਲ ਵੀਅਰ, ethnic ਤੇ ਫੌਰਮਲ wear ਨੂੰ ਪ੍ਰਮੋਟ ਕਰਨਗੇ। ਦਿਲਜੀਤ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਂਊਟ ‘ਤੇ ਵੀ ਪੋਸਟ ਕੀਤਾ ਹੈ।

ਇਸ ਤੋਂ ਬਾਅਦ ਨੈਸਲੇ ਬ੍ਰੈਂਡ ਦਿਲਜੀਤ Diljit Dosanjh ਨੂੰ ਆਪਣੇ ਗਰੁੱਪ ‘ਚ ਸ਼ਾਮਲ ਕਰਨ ਦੀ ਵੀ ਤਿਆਰੀ ਕਰ ਰਹੇ ਹਨ। ਨਾਲ ਹੀ ਮੈਗੀ ਦੇ ਹੋਰਡਿੰਗ ਤੇ ਫਲੈਕਸਾਂ ‘ਤੇ ਦਿਲਜੀਤ ਦੀ ਤਸਵੀਰ ਨਜ਼ਰ ਆ ਸਕਦੀ ਹੈ।

Advertisment

Diljit Dosanjh

ਇਸ ਤੋਂ ਪਹਿਲਾਂ ਦਿਲਜੀਤ ਦਾ ਗਾਣਾ ‘ਹਾਈ ਐਂਡ ਗੱਡੀਆਂ’ ਲੋਕਾਂ ‘ਚ ਧੁੰਮਾਂ ਮਚਾ ਰਿਹਾ ਹੈ। ਪੰਜਾਬੀ ਇੰਡਸਟਰੀ ਦਾ ਇਹ ਸਟਾਰ ਕਈ ਨੈਸ਼ਨਲ ਅਤੇ ਇੰਟਰਨੈਲ ਮੈਗਜ਼ੀਨਸ ‘ਚ ਵੀ ਛਾ ਚੁੱਕਿਆ ਹੈ। ਦਿਲਜੀਤ ‘GQ’ ਅਤੇ ‘ਫ਼ਿਲਮਫੇਅਰ’ ਵਰਗੇ ਮੈਗਜ਼ਿਨਾਂ ‘ਚ ਆ ਚੁੱਕੇ ਹਨ।

ਦਿਲਜੀਤ ਦੋਸਾਂਝ ਦੀ ਫ਼ਿਲਮ ਸੱਜਣ ਸਿੰਘ ਰੰਗਰੂਟ ਨੇ ਤੋੜੇ ਸਾਰੇ ਰਿਕਾਰਡ

Advertisment

ਪਾਲੀਵੁੱਡ ਦੇ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਆਪਣੀ ਕਾਮਯਾਬੀ ਦਾ ਪੂਰਾ ਆਨੰਦ ਮਾਣ ਰਹੇ ਹਨ। ਇੰਡਸਟਰੀ ‘ਚ ਹੁਣ ਤੱਕ ਦੇ ਆਪਣੇ ਸਫਰ ਨੂੰ ਦਿਲਜੀਤ Diljit Dosanjh ਨੇ ਕਈ ਅਚੀਵਮੈਂਟਸ ਨਾਲ ਭਰਿਆ ਹੈ। ਹਾਲ ਹੀ ‘ਚ ਜੋ ਉਸ ਨੇ ਅਚੀਵਮੈਂਟ ਹਾਸਲ ਕੀਤੀ ਹੈ, ਉਹ ਹੈ ‘ਸੱਜਣ ਸਿੰਘ ਰੰਗਰੂਟ Sajjan Singh Rangroot’। ਇਸ ਪੰਜਾਬੀ ਫ਼ਿਲਮ ਨੇ ਵਰਲਡ ਵਾਰ-1 ‘ਚ ਪੰਜਾਬੀਆਂ ਦੇ ਯੋਗਦਾਨ ਨੂੰ ਦੁਨੀਆ ਅੱਗੇ ਰੱਖਿਆ।

sajjan singh rangroot

ਦਿਲਜੀਤ Diljit Dosanjh ਦੀ ਇਹ ਵਾਰ ਫ਼ਿਲਮ 23 ਮਾਰਚ ਨੂੰ ਰਿਲੀਜ਼ ਹੋਈ ਤੇ ਅੱਜ ਤੱਕ ਬਾਕਸ-ਆਫਿਸ ‘ਤੇ ਬਣੀ ਹੋਈ ਹੈ। ‘ਸੱਜਣ ਸਿੰਘ ਰੰਗਰੂਟ’ ਨੇ ਨਾ ਸਿਰਫ ਡੋਮੈਸਟਿਕ ਬਾਕਸ-ਆਫਿਸ ‘ਤੇ ਰਾਜ ਕੀਤਾ ਸਗੋਂ ਫ਼ਿਲਮ ਨੂੰ ਵਿਦੇਸ਼ਾਂ ‘ਚ ਵੀ ਕਾਫੀ ਪਿਆਰ ਮਿਲ ਰਿਹਾ ਹੈ। ‘ਸੱਜਣ ਸਿੰਘ ਰੰਗਰੂਟ’ ਉਨ੍ਹਾਂ ਟਾਪ-5 ਫ਼ਿਲਮਾਂ ‘ਚ ਆਪਣੀ ਥਾਂ ਹਾਸਲ ਕਰ ਪਾਈ ਹੈ ਜਿਨ੍ਹਾਂ ਨੇ ਸ਼ੁਰੂਆਤੀ ਹਫਤੇ ‘ਚ ਚੰਗਾ ਕਾਰੋਬਾਰ ਕੀਤਾ। ਵਿਦੇਸ਼ ‘ਚ ਫ਼ਿਲਮ ਦੀ ਓਪਨਿੰਗ 12 ਕਰੋੜ ਸੀ। ਮੂਵੀ ਕ੍ਰੀਟਿਕ ਤੇ ਐਨਾਲਿਸਟ ਤਰੁਣ ਆਦਰਸ਼ ਨੇ ਇਸ ਦੀ ਜਾਣਕਾਰੀ ਟਵਿੱਟਰ ‘ਤੇ ਸ਼ੇਅਰ ਕੀਤੀ। ਇਸ ‘ਚ ਪਦਮਾਵਤ ਸਭ ਤੋਂ ਪਹਿਲੇ ਨੰਬਰ ‘ਤੇ ਹੈ ਤੇ ਸੱਜਣ ਸਿੰਘ ਰੰਗਰੂਟ 5ਵੇਂ ਨੰਬਰ ‘ਤੇ। ਇਸ ਨਾਲ ਇਹ ਇਕੱਲੀ ਅਜਿਹੀ ਪੰਜਾਬੀ ਫ਼ਿਲਮ ਬਣ ਗਈ ਹੈ ਜਿਸ ਨੇ ਆਸਟ੍ਰੇਲੀਆ ‘ਚ ਇੰਨੀ ਕਮਾਈ ਕੀਤੀ। ਫ਼ਿਲਮ ਨੂੰ ਹਰ ਪਾਸੇ ਤੋਂ ਖੂਬ ਤਾਰੀਫਾਂ ਮਿਲ ਰਹੀਆਂ ਹਨ।

Diljit Dosanjh
Advertisment

Stay updated with the latest news headlines.

Follow us:
Advertisment
Advertisment
Latest Stories
Advertisment