ਦਿਲਜੀਤ ਦਾ ਰਾਇਲ ਲੁੱਕ ਦੇਖ ਕੇ ਉੱਡ ਜਾਣਗੇ ਹੋਸ਼

Written by  Lajwinder kaur   |  December 04th 2018 10:50 AM  |  Updated: December 04th 2018 10:50 AM

ਦਿਲਜੀਤ ਦਾ ਰਾਇਲ ਲੁੱਕ ਦੇਖ ਕੇ ਉੱਡ ਜਾਣਗੇ ਹੋਸ਼

ਪੰਜਾਬ ਹਮੇਸ਼ਾ ਆਪਣੀ ਰਾਇਲਟੀ ਅਤੇ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ ਜਿਸਦੇ ਚਲਦੇ ਕਈ ਕਲਾਕਾਰਾਂ ਨੇ ਅਪਣੇ ਸੌਂਗ ਵੀਡੀਓਜ਼ ‘ਚ ਇਹ ਰਾਇਲ ਲੁੱਕ ਨੂੰ ਦਰਸਾਇਆ ਹੈ। ਕੁਝ ਸਾਲ ਪਹਿਲਾਂ 'ਜੈਜ਼ੀ ਬੀ' ਨੇ ਅਪਣੇ ਮਸ਼ਹੂਰ ਗੀਤ 'ਮਹਾਰਾਜੇ' ਲਈ ਮਹਾਰਾਜਿਆਂ ਵਰਗੀ ਲੁੱਕ 'ਚ ਨਜ਼ਰ ਆਏ ਸੀ ਤੇ ਹੁਣ ਇੱਕ ਵਾਰ ਫੇਰ ਤੋਂ ਪੰਜਾਬ ਦੇ ਸੁਪਰ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਬਹੁਤ ਜਲਦ ਮਹਾਰਾਜਾ ਵਾਲੀ ਲੁੱਕ ‘ਚ ਨਜ਼ਰ ਆਉਣਗੇ।diljit dosanjh becomes a maharaja ਹੋਰ ਪੜ੍ਹੋ: ਇਸ ਵਾਰ ਦਿਲਪ੍ਰੀਤ ਢਿੱਲੋਂ ਬਾਣੀ ਸੰਧੂ ਨੂੰ ਦਵਾਉਣਗੇ ‘ਸਰਪੰਚੀ’ , ਦੇਖੋ ਵੀਡੀਓ

ਇਸ ਲੁੱਕ ਦੀ ਪਹਿਲੀ ਝਲਕ ਉਹਨਾਂ ਨੇ ਅਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ।ਉਹਨਾਂ ਨੇ ਨਾਲ ਹੀ ਲਿਖਿਆ ਹੈ ਕਿ, ‘ਰੋਅਰ ਐਲਬਮ ਦਾ ਫੋਟੋਸ਼ੂਟ ਚਲ ਰਿਹਾ ਹੈ..ਤੇ ਮਸਤੀਆਂ ਪੂਰੀਆਂ..’

https://www.instagram.com/p/Bq4a1RGFZ6E/

ਤਸਵੀਰ 'ਚ ਦੇਖ ਸਕਦੇ ਹੋ ਕਿਵੇਂ ਦਿਲਜੀਤ ਦੋਸਾਂਝ ਮਹਾਰਾਜਾ ਵਾਗ ਤਿਆਰ ਹੋਏ ਹਨ ਤੇ ਉਹਨਾਂ ਨਾਲ ਪੂਰੀ ਟੀਮ ਵੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਜਿੰਦ ਮਾਹੀ ਤੇ ਪੁੱਤ ਜੱਟ ਦਾ ਲੈ ਕੇ ਆਏ ਨੇ ਜਿਹਨਾਂ ਨੂੰ ਸਰੋਤਿਆਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ। ਦਿਲਜੀਤ ਬਹੁਤ ਜਲਦ ਅਪਣੀ ਨਵੀਂ ਐਲਬਮ  ਰੋਅਰ ਲੈ ਕੇ ਸਰੋਤਿਆਂ ਦੇ ਰੂਬਰੂ ਹੋਣਗੇ। ਇਸ ਦੀ ਜਾਣਕਾਰੀ ਵੀ ਦਿਲਜੀਤ ਦੋਸਾਂਝ ਨੇ ਅਪਣੇ ਸ਼ੋਸ਼ਲ ਮੀਡੀਆ ਤੇ ਅਪਣੇ ਫੈਨਜ਼ ਨੂੰ ਦਿੱਤੀ। ਇਸ ਐਲਬਮ  ਵਿਚ ਕੁੱਲ 10 ਗੀਤ ਹਨ। ਦਿਲਜੀਤ ਨੇ ਕਿਹਾ ਕਿ ਇਹ ਪੂਰੀ ਐਲਬਮ ਦੇ ਸਾਰੇ ਗੀਤ ਭੰਗੜਾ ਪਾਉਣ ਲਈ ਮਜ਼ਬੂਰ ਕਰ ਦੇਣਗੇ।  Diljit Dosanjh Becomes A Maharaja For His New Album 'ROAR'

 ਹੋਰ ਪੜ੍ਹੋ: ਬਹੁਤ ਜਲਦ ਰੂਬਰੂ ਹੋਵੇਗਾ ‘ਮੁੰਡਾ ਤੈਨੂੰ ਲਾਈਕ ਕਰੇ’

ਜਿੱਥੇ ਉਨ੍ਹਾਂ ਨੇ ਕਿਹਾ ਕਿ ਐਲਬਮ ਲਈ ਸੰਗੀਤ ਨੂੰ ਜਤਿੰਦਰ ਸ਼ਾਹ ਨੇ ਰਚਿਆ ਹੈ ਅਤੇ ਇਸ ਐਲਬਮ ਦੇ ਗੀਤਾਂ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ ਜਿਨ੍ਹਾਂ ਨੇ '5 ਤਾਰਾ' ਲਿਖਿਆ ਸੀ ਜੋ ਕੇ ਦਿਲਜੀਤ ਦਾ ਸੁਪਰ ਡੁਪਰ ਹਿੱਟ ਗੀਤਾਂ ਚੋ ਇੱਕ ਹੈ। ਗਾਇਕੀ ਤੋਂ ਇਲਾਵਾ ਉਹ ਬਹੁਤ ਜਲਦ ਬਾਲੀਵੁੱਡ ਦੀਆਂ ਫਿਲਮਾਂ ‘ਅਰਜੁਨ ਪਟਿਆਲਾ’ ਤੇ ‘ਗੁੱਡ ਨਿਊਜ਼’ ‘ਚ ਅਦਾਕਾਰੀ ਕਰਦੇ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network