ਦਿਲਜੀਤ ਦੇ ਗਾਣਿਆਂ 'ਤੇ ਇੰਝ ਪਾਇਆ ਜਾ ਰਿਹਾ ਹੈ ਲੋਕਾਂ ਵੱਲੋਂ ਭੰਗੜਾ, ਦੇਖੋ ਵੀਡੀਓ

written by Aaseen Khan | December 21, 2018

ਦਿਲਜੀਤ ਦੇ ਗਾਣਿਆਂ 'ਤੇ ਇੰਝ ਪਾਇਆ ਜਾ ਰਿਹਾ ਹੈ ਲੋਕਾਂ ਵੱਲੋਂ ਭੰਗੜਾ , ਦੇਖੋ ਵੀਡੀਓ : ਦਿਲਜੀਤ ਦੋਸਾਂਝ ਪੰਜਾਬੀਆਂ ਦੇ ਲਈ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਲੋਕਾਂ ਦੇ ਚਹਿਤੇ ਬਣ ਚੁੱਕੇ ਹਨ। ਬਾਲੀਵੁੱਡ 'ਚ ਪੰਜਾਬੀ ਗਾਣਿਆਂ ਨਾਲ ਵੱਡੀਆਂ ਵੱਡੀਆਂ ਸਟੇਜਾਂ 'ਤੇ ਭੰਗੜਾ ਪਾਉਣ ਵਾਲੇ ਅਤੇ ਪਵਾਉਣ ਵਾਲੇ ਦਿਲਜੀਤ ਦੋਸਾਂਝ ਦੀ ਨਵੀਂ ਆਈ ਐਲਬਮ 'ਰੋਰ' ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਰਹੀ ਹੈ। ਦਿਲਜੀਤ ਦੋਸਾਂਝ ਦੀ ਨਵੀਂ ਐਲਬਮ 'ਰੋਰ' 'ਚ 7 - 8 ਨਹੀਂ ਬਲਕਿ ਪੂਰੇ 10 ਗੀਤ ਹਨ ਜਿਸ 'ਚੋਂ ਗੁਲਾਬੀ ਪੱਗ ਗਾਣੇ ਦਾ ਵੀਡੀਓ ਵੀ ਆ ਚੁੱਕਿਆ ਹੈ।

https://www.instagram.com/p/BriX-EelGgf/
ਦਿਲਜੀਤ ਦੋਸਾਂਝ ਦੀ ਇਸ ਨਵੀਂ ਐਲਬਮ ਦੇ ਸਾਰੇ ਗੀਤ ਵਾਇਰਲ ਹੋ ਰਹੇ ਹਨ ਅਤੇ ਪੰਜਾਬੀਆਂ ਲਈ ਭੰਗੜਾ ਐਂਥਮ ਬਣ ਚੁੱਕੇ ਹਨ। ਭਾਵੇਂ ਬੱਚੇ ਹੋਣ ਜਾ ਵੱਡੇ ਹਰ ਕਿਸੇ 'ਤੇ ਦਿਲਜੀਤ ਦੇ ਗਾਣਿਆਂ ਦਾ ਜਨੂਨ ਸਿਰ ਚੜ ਕੇ ਬੋਲ ਰਿਹਾ ਹੈ। ਅੱਜ ਅਸੀਂ ਉਹਨਾਂ ਕੁੱਝ ਵਿਅਕਤੀਆਂ ਦੇ ਵੀਡੀਓਜ਼ ਦਿਖਾਉਣ ਜਾ ਰਹੇ ਹਾਂ ਜਿੰਨ੍ਹਾਂ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਵੀਡੀਓਜ਼ ਖੁਦ ਦਿਲਜੀਤ ਦੋਸਾਂਝ ਨੇ  ਆਪਣੇ ਸ਼ੋਸ਼ਲ ਮੀਡੀਆ ਅਕਾਊਂਟਜ਼ 'ਤੇ ਸ਼ੇਅਰ ਕੀਤੀਆਂ ਹਨ।

https://www.instagram.com/p/BromL1-FLDA/
ਇਸ ਵੀਡੀਓ 'ਚ ਦੋ ਸਰਦਾਰ ਲੜਕੇ ਦਿਲਜੀਤ ਦੋਸਾਂਝ ਦੇ ਗਾਣੇ ਗੁਲਾਬੀ ਪੱਗ 'ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਗੁਲਾਬੀ ਪੱਗ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਚਰਚਾ 'ਚ ਬਣਿਆ ਹੋਇਆ ਹੈ। ਅਤੇ ਇੰਝ ਹੀ ਲੋਕਾਂ ਲਈ ਭੰਗੜਾ ਐਂਥਮ ਬਣ ਚੁੱਕਿਆ ਹੈ।

https://www.instagram.com/p/Brovi88FE2K/
ਇਸ ਵੀਡੀਓ 'ਚ ਕੋਈ ਨੌਜਵਾਨ ਨਹੀਂ ਬਲਕਿ ਇੱਕ ਛੋਟਾ ਜਿਹਾ ਬੱਚਾ ਪੂਰੇ ਭੰਗੜੇ ਵਾਲੇ ਕਪੜਿਆਂ 'ਚ ਗੁਲਾਬੀ ਪੱਗ ਗਾਣੇ 'ਤੇ ਭੰਗੜਾ ਪਾ ਰਿਹਾ ਹੈ। ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਨੇ ਖੁਦ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ 'ਚ ਵੀ ਦਿਲਜੀਤ ਦੋਸਾਂਝ ਲਈ ਕਿੰਨ੍ਹਾ ਪਿਆਰ ਹੈ।

https://www.instagram.com/p/Brng9O_F76x/
ਇਸ ਅਗਲੀ ਵੀਡੀਓ 'ਚ ਇੱਕ ਦੋ ਨਹੀਂ ਬਲਕਿ ਪੂਰਾ ਗਰੁੱਪ ਦਿਲਜੀਤ ਦੇ ਗਾਣੇ 'ਤੇ ਭੰਗੜਾ ਪਾ ਰਿਹਾ ਹੈ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ। ਦਿਲਜੀਤ ਦੋਸਾਂਝ ਦੀ ਸਾਰੀ ਰੋਰ ਐਲਬਮ ਦੇ ਗਾਣੇ ਇਸੇ ਤਰਾਂ ਵਾਇਰਲ ਹੋ ਰਹੇ ਹਨ।

https://www.instagram.com/p/BrmgEdqF0WT/

ਹੋਰ ਪੜ੍ਹੋ: ਕੌਣ ਨੱਚ ਰਹੀ ਏ ਬਾਦਸ਼ਾਹ ਦਾ ਹੱਥ ਫੜਕੇ, ਦੇਖੋ ਵੀਡੀਓ

ਇਸ ਵੀਡੀਓ 'ਚ ਮੁੰਡਾ ਅਤੇ ਕੁੜੀ ਇਕੱਠੇ ਸ਼ਾਨਦਾਰ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ। ਗੁਲਾਬੀ ਪੱਗ ਗਾਣਾ ਜ਼ਾਹਿਰ ਹੈ ਪੰਜਾਬ ਦਾ ਨਵਾਂ ਭੰਗੜਾ ਸਾਂਗ ਬਣ ਚੁੱਕਿਆ ਹੈ ਜਿਸ ਨੂੰ ਹਰ ਕੋਈ ਪਸੰਦ ਵੀ ਕਰ ਰਿਹਾ ਹੈ। ਖੁਦ ਦਿਲਜੀਤ ਦੋਸਾਂਝ ਵੀ ਆਪਣੇ ਇਸ ਗਾਣੇ 'ਤੇ ਕਈ ਵਾਰ ਭੰਗੜਾ ਪਾਉਂਦਿਆਂ ਦੀਆਂ ਵੀਡੀਓਜ਼ ਸ਼ੇਅਰ ਕਰ ਚੁੱਕੇ ਹਨ। ਪੰਜਾਬ 'ਚ ਹੀ ਨਹੀਂ ਬਲਕਿ ਪੂਰੇ ਭਾਰਤ ਅਤੇ ਦੇਸ਼ਾਂ ਵਿਦੇਸ਼ਾਂ 'ਚੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।

You may also like