ਕਿਸਾਨਾਂ ਨੂੰ ਅੱਤਵਾਦੀ ਦੱਸਣ ਵਾਲਿਆਂ ਨੂੰ ਦਿਲਜੀਤ ਦੋਸਾਂਝ ਨੇ ਪਾਈ ਝਾੜ, ਸੋਸ਼ਲ ਮੀਡੀਆ ’ਤੇ ਕੀਤੀ ਬੋਲਤੀ ਬੰਦ

written by Rupinder Kaler | December 01, 2020

ਦਿਲਜੀਤ ਦੋਸਾਂਝ ਕਿਸਾਨਾਂ ਖ਼ਿਲਾਫ਼ ਬੋਲਣ ਵਾਲਿਆਂ ਨੂੰ ਲੰਮੇ ਹੱਥੀ ਲਿਆ ਹੈ । ਸੋਸ਼ਲ ਮੀਡੀਆ ’ਤੇ ਕਿਸਾਨਾਂ ਖਿਲਾਫ ਨਫਰਤ ਫੈਲਾਉਣ ਵਾਲਿਆਂ ਨੂੰ ਦਿਲਜੀਤ ਨੇ ਲਗਾਤਾਰ ਟਵੀਟ ਕਰਕੇ ਚੰਗੀ ਝਾੜ ਪਾਈ ਹੈ । ਦਿਲਜੀਤ ਦੇ ਟਵੀਟ ਨੂੰ ਦੇਖ ਕੇ ਕਿਸਾਨਾਂ ਖਿਲਾਫ ਬੋਲਣ ਵਾਲਿਆਂ ਨੇ ਆਪਣੇ ਕੁਝ ਟਵੀਟ ਹੀ ਡਿਲੀਟ ਕਰ ਦਿੱਤੇ।

Welcome To My Hood: Diljit Dosanjh’s Latest Song Is Out

ਹੋਰ ਪੜ੍ਹੋ :

diljit

ਇੱਕ ਟਵੀਟ 'ਚ ਦਿਲਜੀਤ ਨੇ ਲਿਖਿਆ, "ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ।" ਇੱਕ ਟਵੀਟ 'ਚ ਦਿਲਜੀਤ ਨੇ ਲਿਖਿਆ," ਨਾ ਹੀ ਇਹ ਲੋਕ ਅੰਨ੍ਹੇ ਹਨ ਜੋ ਆਪਣੇ ਬੰਦਿਆਂ ਨੂੰ ਆਪਣਿਆਂ ਨਾਲ ਲੜਾਉਣ ਲਈ ਕੰਮ ਕਰਦੇ ਹਨ...ਜ਼ੁਲਮ ਦੇ ਖ਼ਿਲਾਫ਼ ਤਾਂ ਬੋਲਣਾ ਹੀ ਆ..ਇਨ੍ਹਾਂ ਨੂੰ ਵੀ ਜਵਾਬ ਦੇਣਾ ਪੈਂਦਾ ਨਹੀਂ ਤਾਂ ਇਹ ਕਸਰ ਨਹੀਂ ਛੱਡ ਦੇ.." ਅਗਲੇ ਟਵੀਟ 'ਚ ਦਿਲਜੀਤ ਨੇ ਲਿਖਿਆ,"ਜਿਹੜੇ ਤਾਂ ਕਿਸਾਨਾਂ ਦੇ ਖ਼ਿਲਾਫ਼ ਆ ਉਨ੍ਹਾਂ ਦਾ ਤਾਂ ਸਮਝ ਆਉਂਦਾ,,ਉਹ ਤਾਂ ਕਲੀਅਰ ਹੈ ਕਿ ਬੰਦੇ ਕੌਣ ਹਨ..

diljit

ਪਰ ਜਿਹੜੇ ਆਪਣੇ ਬਣ ਕੇ ਸਾਨੂੰ ਆਪਸ 'ਚ ਲੜਾਉਣ ਲੱਗੇ ਆ..ਲੱਤਾਂ ਖਿੱਚ ਰਹੇ ਆ..ਉਨ੍ਹਾਂ ਤੋਂ ਖ਼ਤਰਾ ਜ਼ਿਆਦਾ ਹੈ। ਇਹ ਵੀ ਇੱਕ ਤਰੀਕਾ ਹੁੰਦਾ.. ਸਮਝਣ ਤੇ ਬਚਣ ਦੀ ਲੋੜ ਆ..ਆਪਣਾ ਫਰਜ਼ ਆਪ ਪਛਾਣੀਏ।" ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਕਿਸਾਨਾਂ ਦੇ ਅੰਦੋਲਨ ਨੂੰ ਲਗਾਤਾਰ ਸਮਰਥਨ ਕਰ ਰਹੇ ਹਨ ।

diljit

You may also like